Ezekiel 12:24
“ਇਹ ਸੱਚ ਹੈ, ਕਿ ਇਸਰਾਏਲ ਵਿੱਚ ਝੂਠੇ ਦਰਸ਼ਨ ਫ਼ੇਰ ਤੋਂ ਨਹੀਂ ਵਾਪਰਨਗੇ। ਇੱਥੇ ਹੋਰ ਜਾਦੂਗਰ ਅਜਿਹੀਆਂ ਗੱਲਾਂ ਦੱਸਣ ਵਾਲੇ ਨਹੀਂ ਹੋਣਗੇ ਜਿਹੜੀਆਂ ਸੱਚ ਨਹੀਂ ਨਿਕਲਦੀਆਂ।
Ezekiel 12:24 in Other Translations
King James Version (KJV)
For there shall be no more any vain vision nor flattering divination within the house of Israel.
American Standard Version (ASV)
For there shall be no more any false vision nor flattering divination within the house of Israel.
Bible in Basic English (BBE)
For there will be no more false visions or smooth use of secret arts in Israel.
Darby English Bible (DBY)
For there shall be no more any vain vision nor flattering divination in the midst of the house of Israel.
World English Bible (WEB)
For there shall be no more any false vision nor flattering divination within the house of Israel.
Young's Literal Translation (YLT)
For there is no more any vain vision, and flattering divination, In the midst of the house of Israel.
| For | כִּ֠י | kî | kee |
| there shall be | לֹ֣א | lōʾ | loh |
| no | יִֽהְיֶ֥ה | yihĕye | yee-heh-YEH |
| more | ע֛וֹד | ʿôd | ode |
| any | כָּל | kāl | kahl |
| vain | חֲז֥וֹן | ḥăzôn | huh-ZONE |
| vision | שָׁ֖וְא | šāwĕʾ | SHA-veh |
| nor flattering | וּמִקְסַ֣ם | ûmiqsam | oo-meek-SAHM |
| divination | חָלָ֑ק | ḥālāq | ha-LAHK |
| within | בְּת֖וֹךְ | bĕtôk | beh-TOKE |
| the house | בֵּ֥ית | bêt | bate |
| of Israel. | יִשְׂרָאֵֽל׃ | yiśrāʾēl | yees-ra-ALE |
Cross Reference
Ezekiel 13:23
ਇਸ ਲਈ ਹੁਣ ਤੁਸੀਂ ਹੋਰ ਵੱਧੇਰੇ ਬੇਕਾਰ ਦਰਸ਼ਨ ਨਹੀਂ ਦੇਖੋਁਗੀਆਂ। ਤੁਸੀਂ ਹੁਣ ਹੋਰ ਵੱਧੇਰੇ ਜਾਦੂ ਨਹੀਂ ਕਰੋਗੀਆਂ। ਮੈਂ ਆਪਣੇ ਬੰਦਿਆਂ ਨੂੰ ਤੁਹਾਡੀ ਸ਼ਕਤੀ ਤੋਂ ਬਚਾ ਲਵਾਂਗਾ। ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’”
Zechariah 13:2
ਝੂਠੇ ਨਬੀਆਂ ਦਾ ਖਾਤਮਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਮੈਂ ਧਰਤੀ ਤੋਂ ਸਾਰੇ ਬੁੱਤ ਖਤਮ ਕਰ ਦੇਵਾਂਗਾ। ਇੱਥੋਂ ਤਕ ਕਿ ਲੋਕ ਉਨ੍ਹਾਂ ਦੇ ਨਾਉਂ ਤਕ ਵੀ ਭੁੱਲ ਜਾਣਗੇ। ਅਤੇ ਮੈਂ ਧਰਤੀ ਤੋਂ ਝੂਠੇ ਨਬੀਆਂ ਅਤੇ ਬਦਰੂਹਾਂ ਨੂੰ ਖਤਮ ਕਰ ਦੇਵਾਂਗਾ।
Jeremiah 14:13
ਪਰ ਮੈਂ ਯਹੋਵਾਹ ਨੂੰ ਆਖਿਆ, “ਯਹੋਵਾਹ, ਮੇਰੇ ਪ੍ਰਭੂ, ਨਬੀ ਤਾਂ ਲੋਕਾਂ ਨੂੰ ਬਿਲਕੁਲ ਵੱਖਰੀਆਂ ਗੱਲਾਂ ਦੱਸ ਰਹੇ ਸਨ। ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ਨੂੰ ਦੱਸਿਆ, ‘ਤੁਸੀਂ ਲੋਕੀ ਕਿਸੇ ਦੁਸ਼ਮਣ ਦੀ ਤਲਵਾਰ ਦਾ ਵਾਰ ਨਹੀਂ ਸਹੋਁਗੇ। ਤੁਸੀਂ ਕਦੇ ਵੀ ਭੁੱਖੇ ਨਹੀਂ ਮਰੋਗੇ। ਯਹੋਵਾਹ ਤੁਹਾਨੂੰ ਇਸ ਧਰਤੀ ਉੱਤੇ ਸ਼ਾਂਤੀ ਦੇਵੇਗਾ।’”
2 Peter 2:2
ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਲੱਗਣਗੇ ਅਤੇ ਜੋ ਅਨੈਤਿਕ ਗੱਲਾਂ ਉਹ ਕਰਦੇ ਹਨ ਉਹੀ ਕਰਨਗੇ। ਉਨ੍ਹਾਂ ਲੋਕਾਂ ਦੇ ਕਾਰਣ, ਦੂਸਰੇ ਲੋਕ ਸੱਚ ਦੇ ਮਾਰਗ ਬਾਰੇ ਮੰਦੀਆਂ ਗੱਲਾਂ ਆਖਣਗੇ।
1 Thessalonians 2:5
ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਤੁਹਾਡੀ ਉਸਤਤਿ ਕਰਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਤੁਹਾਡਾ ਧਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਹਾਡੇ ਕੋਲੋਂ ਛੁਪਾਉਣ ਵਾਲੀ ਸਾਡੀ ਕੋਈ ਖੁਦਗਰਜ਼ੀ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ।
Romans 16:18
ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ।
Ezekiel 13:6
“‘ਝੂਠੇ ਨਬੀ ਨੇ ਆਖਿਆ ਸੀ ਕਿ ਉਨ੍ਹਾਂ ਨੇ ਦਰਸ਼ਨ ਦੇਖੇ। ਉਨ੍ਹਾਂ ਨੇ ਜਾਦੂ ਕੀਤੇ ਅਤੇ ਆਖਿਆ ਕਿ ਇਹ ਗੱਲਾਂ ਵਾਪਰਨਗੀਆਂ-ਪਰ ਉਨ੍ਹਾਂ ਨੇ ਝੂਠ ਬੋਲਿਆ। ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਭੇਜਿਆ ਸੀ-ਪਰ ਉਨ੍ਹਾਂ ਨੇ ਝੂਠ ਬੋਲਿਆ ਸੀ। ਉਹ ਹਾਲੇ ਵੀ ਆਪਣੇ ਝੂਠਾਂ ਦੇ ਸੱਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
Lamentations 2:14
ਤੇਰੇ ਨਬੀਆਂ ਨੇ ਤੇਰੇ ਲਈ ਦਰਸ਼ਨ ਵੇਖੇ। ਪਰ ਇਹ ਤੇਰੇ ਲਈ ਬੇਕਾਰ ਝੂਠ ਸਨ। ਉਨ੍ਹਾਂ ਨੇ ਤੇਰੇ ਪਾਪਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਨੇ ਮਾਹੌਲ ਨੂੰ ਸੁਧਰਨ ਦੀ ਕੋਸ਼ਿਸ਼ ਨਹੀ ਕੀਤੀ। ਉਨ੍ਹਾਂ ਨੇ ਤੇਰੇ ਲਈ ਸੰਦੇਸਾਂ ਦਾ ਪ੍ਰਚਾਰ ਕੀਤਾ। ਪਰ ਇਹ ਝੂਠੇ, ਅਤੇ ਗੁਮਰਾਹ ਕਰਨ ਵਾਲੇ ਸੰਦੇਸ਼ ਸਨ।
Jeremiah 23:14
ਹੁਣ ਮੈਂ ਯਹੂਦਾਹ ਦੇ ਨਬੀਆਂ ਨੂੰ ਯਰੂਸ਼ਲਮ ਅੰਦਰ ਭਿਆਨਕ ਗੱਲਾਂ ਕਰਦਿਆਂ ਦੇਖ ਲਿਆ ਹੈ। ਉਹ ਨਬੀ ਜਿਨਸੀ ਪਾਪ ਕਰਦੇ ਨੇ। ਉਨ੍ਹਾਂ ਨੇ ਝੂਠ ਨੂੰ ਸੁਣਿਆ-ਅਤੇ ਉਨ੍ਹਾਂ ਨੇ ਉਸ ਝੂਠੀ ਬਿਵਸਬਾ ਨੂੰ ਮੰਨਿਆ। ਉਹ ਮੰਦੇ ਲੋਕਾਂ ਨੂੰ ਮੰਦੀਆਂ ਗੱਲਾਂ ਕਰਦੇ ਰਹਿਣ ਲਈ ਪ੍ਰੋਤਸਾਹਨ ਦਿੰਦੇ ਨੇ। ਇਸ ਲਈ ਲੋਕ ਪਾਪ ਕਰਨ ਤੋਂ ਨਹੀਂ ਹਟੇ। ਉਹ ਸਦੂਮ ਦੇ ਲੋਕਾਂ ਵਰਗੇ ਹਨ। ਹੁਣ ਯਰੂਸ਼ਲਮ ਮੇਰੇ ਲਈ ਅਮੂਰਾਹ ਵਰਗਾ ਹੈ।”
Proverbs 26:28
ਜਿਹੜਾ ਬੰਦਾ ਝੂਠ ਬੋਲਦਾ, ਉਨ੍ਹਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦਾ ਉਹ ਨੁਕਸਾਨ ਕਰਦਾ ਹੈ ਅਤੇ ਜਿਹੜਾ ਵਿਅਕਤੀ ਚਾਪਲੂਸੀ ਕਰੇ ਉਹ ਤਬਾਹੀ ਦਾ ਕਾਰਣ ਬਣਦਾ ਹੈ।
1 Kings 22:17
ਤਾਂ ਮੀਕਾਯਾਹ ਨੇ ਆਖਿਆ, “ਮੈਂ ਵੇਖ ਸੱਕਦਾਂ ਕਿ ਕੀ ਵਾਪਰੇਗਾ। ਮੈਂ ਸਾਰੇ ਇਸਰਾਏਲ ਨੂੰ ਪਹਾੜੀਆਂ ਤੇ ਬਿਨਾ ਆਜੜੀ ਦੀਆਂ ਭੇਡਾਂ ਵਾਂਗ ਖਿੰਡਿਆ ਹੋਇਆ ਵੇਖਿਆ ਹੈ। ਯਹੋਵਾਹ ਇਹੀ ਫੁਰਮਾਉਂਦਾ ਹੈ, ਜਿਨ੍ਹਾਂ ਲੋਕਾਂ ਦਾ ਕੋਈ ਆਗੂ ਨਹੀਂ ਉਨ੍ਹਾਂ ਨੂੰ ਲੜਨ ਦੀ ਬਜਾਇ ਆਪਣੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ।”
1 Kings 22:11
ਨਬੀਆਂ ਵਿੱਚੋਂ ਇੱਕ ਕਨਾਨਾਹ ਦਾ ਪੁੱਤਰ ਸਿਦਕੀਯਾਹ ਸੀ। ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਅਹਾਬ ਨੂੰ ਆਖਿਆ, “ਯਹੋਵਾਹ ਫੁਰਮਾਉਂਦਾ ਹੈ, ‘ਅਰਾਮ ਦੀ ਸੈਨਾ ਨੂੰ ਇਨ੍ਹਾਂ ਨਾਲ ਉਦੋਂ ਤੱਕ ਮਾਰਦਾ ਰਹੀਁ ਜਦੋਂ ਤੱਕ ਉਹ ਸਾਰੇ ਮਰ ਨਹੀਂ ਜਾਂਦੇ। ਤੁਸੀਂ ਉਨ੍ਹਾਂ ਨੂੰ ਹਰਾ ਦੇਵੋਂਗੇ ਅਤੇ ਤਬਾਹ ਕਰ ਦੇਵੋਂਗੇ।’”