Exodus 34:13 in Punjabi

Punjabi Punjabi Bible Exodus Exodus 34 Exodus 34:13

Exodus 34:13
ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ।

Exodus 34:12Exodus 34Exodus 34:14

Exodus 34:13 in Other Translations

King James Version (KJV)
But ye shall destroy their altars, break their images, and cut down their groves:

American Standard Version (ASV)
but ye shall break down their altars, and dash in pieces their pillars, and ye shall cut down their Asherim;

Bible in Basic English (BBE)
But their altars are to be overturned and their pillars broken and their images cut down:

Darby English Bible (DBY)
but ye shall demolish their altars, shatter their statues, and hew down their Asherahs.

Webster's Bible (WBT)
But ye shall destroy their altars, break their images, and cut down their groves.

World English Bible (WEB)
but you shall break down their altars, and dash in pieces their pillars, and you shall cut down their Asherim;

Young's Literal Translation (YLT)
for their altars ye break down, and their standing pillars ye shiver, and its shrines ye cut down;

But
כִּ֤יkee
ye
shall
destroy
אֶתʾetet

מִזְבְּחֹתָם֙mizbĕḥōtāmmeez-beh-hoh-TAHM
their
altars,
תִּתֹּצ֔וּןtittōṣûntee-toh-TSOON
break
וְאֶתwĕʾetveh-ET
their
images,
מַצֵּֽבֹתָ֖םmaṣṣēbōtāmma-tsay-voh-TAHM
and
cut
down
תְּשַׁבֵּר֑וּןtĕšabbērûnteh-sha-bay-ROON
their
groves:
וְאֶתwĕʾetveh-ET
אֲשֵׁרָ֖יוʾăšērāywuh-shay-RAV
תִּכְרֹתֽוּן׃tikrōtûnteek-roh-TOON

Cross Reference

2 Kings 18:4
ਉਸ ਨੇ ਉੱਚੀਆਂ ਥਾਵਾਂ ਨੂੰ ਢਾਹ ਦਿੱਤਾ ਅਤੇ ਉਸ ਨੇ ਯਾਦਗਾਰੀ ਪੱਥਰ ਅਤੇ ਅਸ਼ੀਰਾ ਦੇ ਥੰਮ ਨੂੰ ਵੀ ਟੁਕੜੇ-ਟੁਕੜੇ ਕਰਵਾ ਦਿੱਤਾ। ਉਸ ਨੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਵਾਇਆ ਸੀ ਉਸ ਨੂੰ ਚਕਨਾ ਚੂਰ ਕਰ ਦਿੱਤਾ ਕਿਉਂ ਕਿ ਉਨ੍ਹਾਂ ਦਿਨਾਂ ਵਿੱਚ ਇਸਰਾਏਲ ਉਸ ਦੇ ਅੱਗੇ ਧੂਫ਼ ਧੁਖਾਉਂਦੇ ਸਨ ਸੋ ਉਸ ਨੇ ਉਸਦਾ ਨਾਂ “ਨਹੁਸ਼ਤਾਨ” ਰੱਖਿਆ।

Exodus 23:24
“ਉਨ੍ਹਾਂ ਲੋਕਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ। ਕਦੇ ਵੀ ਉਨ੍ਹਾਂ ਦੇਵਤਿਆਂ ਅੱਗੇ ਸਿਰ ਨਹੀਂ ਝੁਕਾਉਣਾ। ਤੁਹਾਨੂੰ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੇ ਬੁੱਤ ਤੋੜ ਦੇਣੇ ਚਾਹੀਦੇ ਹਨ। ਅਤੇ ਤੁਹਾਨੂੰ ਉਹ ਪੱਥਰ ਤੋੜ ਦੇਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਵਤਿਆਂ ਨੂੰ ਚੇਤੇ ਕਰਾਉਣ ਵਿੱਚ ਸਹਾਇਤਾ ਕਰਦੇ ਹਨ।

Judges 6:25
ਗਿਦਾਊਨ ਬਆਲ ਦੀ ਜਗਵੇਦੀ ਨੂੰ ਢਾਹ ਦਿੰਦਾ ਹੈ ਉਸੇ ਰਾਤ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ ਅਤੇ ਆਖਿਆ, “ਆਪਣੇ ਪਿਤਾ ਦਾ ਇੱਕ ਪੂਰਾ ਪਲਿਆ ਹੋਇਆ ਵਹਿੜਕਾ ਅਤੇ ਦੂਜਾ ਜੋ ਸੱਤ ਸਾਲ ਦਾ ਹੈ ਲੈ। ਤੇਰੇ ਪਿਤਾ ਕੋਲ ਝੂਠੇ ਦੇਵਤੇ, ਬਆਲ ਦੀ ਜਗਵੇਦੀ ਹੈ ਅਤੇ ਜਗਵੇਦੀ ਦੇ ਨੇੜੇ ਦੇਵੀ ਅਸ਼ੇਰਾਹ ਦੀ ਉਪਾਸਨਾ ਕਰਨ ਲਈ ਲੱਕੜ ਦਾ ਇੱਕ ਥੰਮ ਵੀ ਹੈ। ਵਹਿੜਕੇ ਦੀ ਸਹਾਇਤਾ ਨਾਲ ਬਆਲ ਦੀ ਜਗਵੇਦੀ ਨੂੰ ਢਾਹ ਦੇ ਅਤੇ ਅਸ਼ੇਰਾਹ ਦੇ ਥੰਮ ਨੂੰ ਚੀਰ ਦੇ।

2 Chronicles 34:3
ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ।

2 Chronicles 31:1
ਪਾਤਸ਼ਾਹ ਹਿਜ਼ਕੀਯਾਹ ਸੁਧਾਰ ਕਰਦਾ ਹੈ ਜਦੋਂ ਪਸਹ ਦਾ ਪਰਬ ਸਮਾਪਤ ਹੋਇਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ, ਯਹੂਦਾਹ ਦੇ ਸ਼ਹਿਰਾਂ ਵਿੱਚ ਗਏ। ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਪੱਥਰ ਦੇ ਬੁੱਤ ਦੇਵਤਿਆਂ ਦੇ ਬਣੇ ਹੋਏ ਸਨ ਉਨ੍ਹਾਂ ਨੇ ਚੂਰਾ-ਚੂਰਾ ਕਰ ਦਿੱਤੇ। ਉਨ੍ਹਾਂ ਲੋਕਾਂ ਨੇ ਅਸ਼ੀਰਾ ਦੇ ਥੰਮਾਂ ਨੂੰ ਵੀ ਢਾਹ ਸੁੱਟਿਆ। ਉੱਨ੍ਹਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸ਼ਹਿਰਾਂ ਵਿੱਚੋਂ ਉਚਿਆਂ ਥਾਵਾਂ ਅਤੇ ਜਗਵੇਦੀਆਂ ਨੂੰ ਵੀ ਢਾਹ ਸੁੱਟਿਆ। ਲੋਕਾਂ ਨੇ ਅਫ਼ਰਈਮ ਅਤੇ ਮਨੱਸ਼ਹ ਦੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ। ਉਹ ਲੋਕ ਇਹ ਢਾਹਾ-ਢੁਹਾਈ ਤਦ ਤੀਕ ਕਰਦੇ ਰਹੇ ਜਦ ਤੀਕ ਸ਼ਹਿਰਾਂ ਵਿੱਚੋਂ ਝੂਠੇ ਦੇਵਤਿਆਂ ਦੀ ਉਪਾਸਨਾ ਦੇ ਥਾਵਾਂ ਨੂੰ ਉਨ੍ਹਾਂ ਖਤਮ ਨਾ ਕਰ ਦਿੱਤਾ। ਉਪਰੰਤ ਸਾਰੇ ਇਸਰਾਏਲੀ ਆਪਣੇ-ਆਪਣੇ ਸ਼ਹਿਰਾਂ ਵਿੱਚ ਆਪਣੇ ਘਰਾਂ ਨੂੰ ਪਰਤ ਗਏ।

2 Kings 23:14
ਯੋਸੀਯਾਹ ਪਾਤਸ਼ਾਹ ਨੇ ਸਾਰੇ ਯਾਦਗਾਰੀ ਥੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅਤੇ ਅਸ਼ੇਰਾ ਦੇ ਥੰਮ ਨੂੰ ਵੀ ਢਾਹ ਦਿੱਤਾ ਅਤੇ ਫ਼ਿਰ ਉਸ ਨੇ ਮੁਰਦਿਆਂ ਦੀਆਂ ਹੱਡੀਆਂ ਉਨ੍ਹਾਂ ਉੱਚਿਆਂ ਥਾਵਾਂ ਤੇ ਖਿਲਾਰ ਦਿੱਤੀਆਂ।

Judges 2:2
ਪਰ ਇਸਦੇ ਬਦਲੇ, ਤੁਹਾਨੂੰ ਇਸ ਧਰਤੀ ਉੱਤੇ ਰਹਿੰਦੇ ਲੋਕਾਂ ਨਾਲ ਕੋਈ ਇਕਰਾਰਨਾਮਾ ਨਹੀਂ ਬਨਾਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਮੈਂ ਤੁਹਾਨੂੰ ਇਹ ਕਰਨ ਲਈ ਆਖਿਆ ਸੀ, ਪਰ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ!

Deuteronomy 7:5
ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਉ “ਇਹ ਗੱਲ ਹੈ ਜਿਹੜੀ ਤੁਹਾਨੂੰ ਇਨ੍ਹਾਂ ਕੌਮਾਂ ਨਾਲ ਕਰਨੀ ਚਾਹੀਦੀ ਹੈ: ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਭੰਨ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਯਾਦਗਾਰੀ ਪੱਥਰਾਂ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਦੇ ਅਸ਼ੇਰਾਹ ਥਂਮਾਂ ਨੂੰ ਚੀਰ ਸੁੱਟੋ ਅਤੇ ਉਨ੍ਹਾਂ ਦੇ ਬੁੱਤਾਂ ਨੂੰ ਸਾੜ ਦੇਵੋ!

Deuteronomy 16:21
ਪਰਮੇਸ਼ੁਰ ਬੁੱਤਾਂ ਨੂੰ ਨਫ਼ਰਤ ਕਰਦਾ ਹੈ “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ ਦੇ ਥੰਮ ਵਜੋਂ ਕੋਈ ਵੀ ਰੁੱਖ ਨਾ ਲਾਵੋ।

Deuteronomy 12:2
ਤੁਸੀਂ ਇਹ ਧਰਤੀ ਉਨ੍ਹਾਂ ਕੌਮਾਂ ਕੋਲੋਂ ਖੋਹ ਲਵੋਂਗੇ ਜਿਹੜੀਆਂ ਹੁਣ ਉੱਥੇ ਰਹਿੰਦੀਆਂ ਹਨ। ਤੁਹਾਨੂੰ ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਕੌਮਾਂ ਦੇ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਇਹ ਥਾਵਾਂ ਉੱਚੇ ਪਹਾੜਾਂ ਉੱਤੇ, ਪਹਾੜੀਆਂ ਉੱਤੇ ਅਤੇ ਹਰੇ ਰੁੱਖਾਂ ਹੇਠਾਂ ਹਨ।

Deuteronomy 7:25
“ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਅੱਗ ਵਿੱਚ ਸੁੱਟਕੇ ਸਾੜ ਦਿਉਂ। ਤੁਹਾਨੂੰ ਇਨ੍ਹਾਂ ਮੂਰਤੀਆਂ ਉੱਪਰ ਸੋਨੇ ਜਾਂ ਚਾਂਦੀ ਨੂੰ ਆਪਣੇ ਕੋਲ ਰੱਖਣ ਦੀ ਤਮੰਨਾ ਨਹੀਂ ਕਰਨੀ ਚਾਹੀਦੀ। ਇਹ ਤੁਹਾਡੇ ਲਈ ਇੱਕ ਸ਼ਿਕਂਜੇ ਵਾਂਗ ਹੋਵੇਗਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹੈ।