Exodus 20:23
ਇਸ ਲਈ ਤੁਹਾਨੂੰ ਮੇਰੇ ਨਾਲ ਮੁਕਾਬਲਾ ਕਰਨ ਲਈ ਸੋਨੇ ਜਾਂ ਚਾਂਦੀ ਦੇ ਬੁੱਤ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਹ ਝੂਠੇ ਦੇਵਤੇ ਨਹੀਂ ਬਨਾਉਣੇ ਚਾਹੀਦੇ।
Exodus 20:23 in Other Translations
King James Version (KJV)
Ye shall not make with me gods of silver, neither shall ye make unto you gods of gold.
American Standard Version (ASV)
Ye shall not make `other gods' with me; gods of silver, or gods of gold, ye shall not make unto you.
Bible in Basic English (BBE)
Gods of silver and gods of gold you are not to make for yourselves.
Darby English Bible (DBY)
Ye shall not make beside me gods of silver, and ye shall not make to you gods of gold.
Webster's Bible (WBT)
Ye shall not make with me gods of silver, neither shall ye make to you gods of gold.
World English Bible (WEB)
You shall most certainly not make alongside of me gods of silver, or gods of gold for yourselves.
Young's Literal Translation (YLT)
ye do not make with Me gods of silver, even gods of gold ye do not make to yourselves.
| Ye shall not | לֹ֥א | lōʾ | loh |
| make | תַֽעֲשׂ֖וּן | taʿăśûn | ta-uh-SOON |
| with | אִתִּ֑י | ʾittî | ee-TEE |
| me gods | אֱלֹ֤הֵי | ʾĕlōhê | ay-LOH-hay |
| of silver, | כֶ֙סֶף֙ | kesep | HEH-SEF |
| neither | וֵֽאלֹהֵ֣י | wēʾlōhê | vay-loh-HAY |
| shall ye make | זָהָ֔ב | zāhāb | za-HAHV |
| unto you gods | לֹ֥א | lōʾ | loh |
| of gold. | תַֽעֲשׂ֖וּ | taʿăśû | ta-uh-SOO |
| לָכֶֽם׃ | lākem | la-HEM |
Cross Reference
Zephaniah 1:5
ਜਿਹੜੇ ਆਪਣੀਆਂ ਛੱਤਾਂ ਤੇ ਚਢ਼ਕੇ ਤਾਰਿਆਂ ਅਤੇ ਗ੍ਰਿਹਾਂ ਦੀ ਉਪਾਸਨਾ ਕਰਦੇ ਹਨ। ਲੋਕ ਉਨ੍ਹਾਂ ਝੂਠੇ ਜਾਜਕਾਂ ਨੂੰ ਭੁੱਲ ਜਾਣਗੇ। ਕੁਝ ਲੋਕ ਆਖਦੇ ਹਨ ਕਿ ਉਹ ਮੇਰੀ ਉਪਾਸਨਾ ਕਰਦੇ ਹਨ। ਉਹ ਲੋਕੀਂ ਯਹੋਵਾਹ ਦੇ ਨਾਮ ਉੱਤੇ ਸੌਹਾਂ ਖਾਂਦੇ ਹਨ, ਪਰ ਦੇਵਤੇ ਮਿਲਕੋਮ ਦੇ ਨਾਮ ਤੇ ਵੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਇਸ ਥਾਂ ਤੋਂ ਲੈ ਲਵਾਂਗਾ।
Ezekiel 20:39
ਹੁਣ, ਇਸਰਾਏਲ ਦੇ ਪਰਿਵਾਰ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਜੇ ਕੋਈ ਬੰਦਾ ਆਪਣੇ ਬੁੱਤਾਂ ਦੀ ਉਪਾਸਨਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦਿਓ ਅਤੇ ਕਰਨ ਦਿਓ ਉਪਾਸਨਾ ਉਨ੍ਹਾਂ ਦੀ। ਪਰ ਬਾਦ ਵਿੱਚ, ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਮੇਰੇ ਕੋਲੋਂ ਸਲਾਹ ਪ੍ਰਾਪਤ ਕਰੋਂਗੇ! ਤੁਸੀਂ ਮੇਰੇ ਨਾਮ ਨੂੰ ਹੋਰ ਵੱਧੇਰੇ ਬਰਬਾਦ ਨਹੀਂ ਕਰੋਂਗੇ! ਜਦੋਂ ਤੀਕ ਤੁਸੀਂ ਆਪਣੇ ਬੁੱਤਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਰਹੋਁਗੇ।”
2 Kings 17:33
ਉਹ ਯਹੋਵਾਹ ਦਾ ਸਨਮਾਨ ਵੀ ਕਰਦੇ ਅਤੇ ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ। ਜਿਨ੍ਹਾਂ ਦੇਸਾਂ ਵਿੱਚੋਂ ਇਹ ਲੋਕ ਕੱਢ ਕੇ ਲਿਆਏ ਗਏ ਸਨ, ਉਨ੍ਹਾਂ ਦੇਸਾਂ ਦੀ ਰੀਤ ਅਨੁਸਾਰ ਆਪਣੇ ਦੇਵਤਿਆਂ ਦੀ ਉਪਾਸਨਾ ਵੀ ਕਰਦੇ ਹੁੰਦੇ ਸਨ।
Exodus 20:3
“ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।
Revelation 22:15
ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
1 John 5:20
ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁੱਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸੱਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਸਦੀਪਕ ਜੀਵਨ ਹੈ।
Colossians 2:18
ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ।
2 Corinthians 6:14
ਗੈਰ ਮਸੀਹੀਆਂ ਬਾਰੇ ਚੇਤਾਵਨੀ ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕੱਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕੱਠਿਆਂ ਨਹੀਂ ਹੋ ਸੱਕਦੀ।
1 Corinthians 10:21
ਤੁਸੀਂ ਇੱਕੋ ਵੇਲੇ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ, ਭੂਤਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੂ ਦੇ ਮੇਜ਼ ਨੂੰ ਅਤੇ ਫ਼ੇਰ ਭੂਤਾਂ ਦੇ ਮੇਜ਼ ਨੂੰ ਸਾਂਝਾ ਨਹੀਂ ਕਰ ਸੱਕਦੇ।
Daniel 5:23
ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।
Daniel 5:4
ਮੈਅ ਪੀਣ ਵੇਲੇ ਉਹ ਆਪਣੇ ਦੇਵਤਿਆਂ ਦੇ ਬੁੱਤਾਂ ਦੀ ਉਸਤਤ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੇਵਤਿਆਂ ਦੀ ਉਸਤਤ ਕੀਤੀ-ਅਤੇ ਉਹ ਦੇਵਤੇ ਸਿਰਫ਼ ਸੋਨੇ, ਚਾਂਦੀ, ਪਿੱਤਲ, ਲੋਹੇ, ਲੱਕੜੀ ਅਤੇ ਪੱਥਰ ਦੇ ਬਣੇ ਬੁੱਤ ਸਨ।
Ezekiel 43:8
ਉਹ ਮੇਰੀ ਸਰਦਲ ਤੋਂ ਅਗਾਂਹ ਆਪਣੀ ਸਰਦਲ ਬਣਾਕੇ ਅਤੇ ਮੇਰੀ ਚੁਗਾਠ ਤੋਂ ਅਗਾਂਹ ਆਪਣੀ ਚੁਗਾਠ ਬਣਾਕੇ ਮੇਰੇ ਨਾਮ ਨੂੰ ਸ਼ਰਮਸਾਰ ਨਹੀਂ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੂੰ ਮੇਰੇ ਕੋਲੋਂ ਸਿਰਫ਼ ਇੱਕ ਕੰਧ ਹੀ ਵੱਖਰਿਆਂ ਕਰਦੀ ਸੀ। ਇਸ ਲਈ ਹਰ ਵਾਰ, ਜਦੋਂ ਉਹ ਪਾਪ ਕਰਦੇ ਜਾਂ ਉਹ ਭਿਆਨਕ ਗੱਲਾਂ ਕਰਦੇ ਉਨ੍ਹਾਂ ਨੇ ਮੇਰੇ ਨਾਮ ਨੂੰ ਕਲੰਕਤ ਕੀਤਾ। ਇਸੇ ਲਈ ਮੈਂ ਕਹਿਰਵਾਨ ਹੋਇਆ ਅਤੇ ਉਨ੍ਹਾਂ ਨੂੰ ਤਬਾਹ ਕੀਤਾ।
2 Kings 17:41
ਇਸ ਤਰ੍ਹਾਂ ਬਾਕੀ ਦੀਆਂ ਦੂਜੀਆਂ ਕੌਮਾਂ ਯਹੋਵਾਹ ਦਾ ਭੈਅ ਵੀ ਮੰਨਦੀਆਂ ਰਹੀਆਂ ਅਤੇ ਆਪਣੇ ਸਿਰਜੇ ਹੋਏ ਬੁੱਤਾਂ ਦੀ ਉਪਾਸਨਾ ਵੀ ਕਰਦੀਆਂ ਰਹੀਆਂ ਅਤੇ ਜਿਵੇਂ ਉਨ੍ਹਾਂ ਦੇ ਪੁਰਖੇ ਭੇਟਾ ਚੜ੍ਹਾਉਂਦੇ ਸਨ ਅੱਜ ਤੀਕ ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਉਵੇਂ ਹੀ ਕਰਦੇ ਹਨ।
1 Samuel 5:4
ਪਰ ਅਗਲੀ ਸਵੇਰ ਜਦ ਅਸ਼ਦੋਦੀ ਉੱਠੇ ਤਾਂ ਉਨ੍ਹਾਂ ਨੇ ਦਾਗੋਨ ਨੂੰ ਮੂੰਹ ਪਰਨੇ ਡਿੱਗਿਆ ਪਾਇਆ। ਦਾਗੋਨ ਯਹੋਵਾਹ ਦੇ ਪਵਿੱਤਰ ਸੰਦੂਕ ਅੱਗੇ ਡਿੱਗਿਆ ਪਿਆ ਸੀ। ਇਸ ਵਾਰ ਦਾਗੋਨ ਦੇ ਹੱਥ ਸਿਰ ਡਿੱਗਕੇ ਟੁੱਟਕੇ ਥੜੇ ਉੱਤੇ ਖਿੱਲਰੇ ਪਏ ਸਨ। ਸਿਰਫ਼ ਉਸਦਾ ਸ਼ਰੀਰ ਸਬੂਤਾ ਸੀ।
Exodus 32:31
ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਚੱਲਾ ਗਿਆ ਅਤੇ ਆਖਿਆ, “ਕਿਰਪਾ ਕਰਕੇ ਸੁਣੋ। ਇਨ੍ਹਾਂ ਲੋਕਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਅਤੇ ਸੋਨੇ ਦਾ ਦੇਵਤਾ ਬਣਾਇਆ।
Exodus 32:1
ਸੋਨੇ ਦਾ ਵੱਛਾ ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।”