Ecclesiastes 7:4
ਇੱਕ ਸਿਆਣਾ ਬੰਦਾ ਮੌਤ ਬਾਰੇ ਸੋਚਦਾ ਹੈ, ਪਰ ਮੂਰਖ ਸਿਰਫ ਮੌਜ ਮਸਤੀ ਬਾਰੇ ਹੀ ਸੋਚਦਾ।
Ecclesiastes 7:4 in Other Translations
King James Version (KJV)
The heart of the wise is in the house of mourning; but the heart of fools is in the house of mirth.
American Standard Version (ASV)
The heart of the wise is in the house of mourning; but the heart of fools is in the house of mirth.
Bible in Basic English (BBE)
The hearts of the wise are in the house of weeping; but the hearts of the foolish are in the house of joy.
Darby English Bible (DBY)
The heart of the wise is in the house of mourning, but the heart of fools in the house of mirth.
World English Bible (WEB)
The heart of the wise is in the house of mourning; but the heart of fools is in the house of mirth.
Young's Literal Translation (YLT)
The heart of the wise `is' in a house of mourning, And the heart of fools in a house of mirth.
| The heart | לֵ֤ב | lēb | lave |
| of the wise | חֲכָמִים֙ | ḥăkāmîm | huh-ha-MEEM |
| house the in is | בְּבֵ֣ית | bĕbêt | beh-VATE |
| of mourning; | אֵ֔בֶל | ʾēbel | A-vel |
| heart the but | וְלֵ֥ב | wĕlēb | veh-LAVE |
| of fools | כְּסִילִ֖ים | kĕsîlîm | keh-see-LEEM |
| is in the house | בְּבֵ֥ית | bĕbêt | beh-VATE |
| of mirth. | שִׂמְחָֽה׃ | śimḥâ | seem-HA |
Cross Reference
1 Samuel 25:36
ਨਾਬਾਲ ਦੀ ਮੌਤ ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ।
Luke 7:12
ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸ ਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸ ਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ।
Mark 6:21
ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ।
Mark 5:38
ਜਦੋਂ ਉਹ ਉੱਥੇ ਪਹੁੰਚੇ, ਯਿਸੂ ਨੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉੱਥੇ ਬੜੀ ਭਾਜੜ ਪਈ ਹੋਈ ਸੀ।
Matthew 8:14
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ।
Nahum 1:10
ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭੱਠੇ ਵਿੱਚ ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
Hosea 7:5
ਸਾਡੇ ਪਾਤਸ਼ਾਹ ਦੇ ਦਿਨ, ਉਹ ਅੱਗ ਨੂੰ ਹੋਰ ਵੀ ਤਪਾਉਂਦੇ ਹਨ। ਉਹ ਪੀਣ ਦੀਆਂ ਦਾਅਵਤਾਂ ਦਿੰਦੇ ਹਨ। ਆਗੂ ਮੈਅ ਦੀ ਗਰਮੀ ਨਾਲ ਬੀਮਾਰ ਹੋ ਜਾਂਦੇ ਹਨ ਅਤੇ ਰਾਜੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਜੋ ਪਰਮੇਸ਼ੁਰ ਦਾ ਮਜ਼ਾਕ ਉਡਾਉਂਦੇ ਹਨ।
Daniel 5:30
ਓਸੇ ਹੀ ਰਾਤ, ਚਾਲਡੀਨ ਲੋਕਾਂ ਦਾ ਰਾਜਾ, ਬੇਲਸ਼ੱਸਰ ਮਰ ਗਿਆ।
Daniel 5:1
ਕੰਧ ਉੱਤੇ ਲਿਖੀ ਲਿਖਾਵਟ ਰਾਜੇ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਧਿਕਾਰੀਆਂ ਨੂੰ ਬਹੁਤ ਵੱਡੀ ਦਾਵਤ ਦਿੱਤੀ। ਰਾਜਾ ਉਨ੍ਹਾਂ ਨਾਲ ਮੈਅ ਪੀ ਰਿਹਾ ਸੀ।
Jeremiah 51:57
ਮੈਂ ਬਾਬਲ ਦੇ ਸਿਆਣੇ ਬੰਦਿਆਂ ਅਤੇ ਉੱਚੇ ਅਧਿਕਾਰੀਆਂ ਨੂੰ ਸ਼ਰਾਬੀ ਬਣਾ ਦਿਆਂਗਾ। ਮੈਂ ਰਾਜਪਾਲਾਂ, ਅਧਿਕਾਰੀਆਂ, ਅਤੇ ਫ਼ੌਜੀਆਂ ਨੂੰ ਵੀ ਸ਼ਰਾਬੀ ਬਣਾ ਦਿਆਂਗਾ, ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਰਾਜੇ ਨੇ ਇਹ ਗੱਲਾਂ ਆਖੀਆਂ, ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
Jeremiah 51:39
ਜਦੋਂ ਉਹ ਉਤੇਜਿਤ ਹੋ ਜਾਂਦੇ ਨੇ, ਮੈਂ ਉਨ੍ਹਾਂ ਨੂੰ ਦਾਅਵਤ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਸ਼ਰਾਬੀ ਬਣਾ ਦਿਆਂਗਾ। ਉਹ ਹੱਸਣਗੇ ਅਤੇ ਮੌਜ ਮਨਾਉਣਗੇ। ਅਤੇ ਫ਼ੇਰ ਉਹ ਸਦਾ ਲਈ ਸੌਂ ਜਾਣਗੇ। ਉਹ ਕਦੇ ਨਹੀਂ ਉੱਠਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
Isaiah 53:3
ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।
Isaiah 21:4
ਮੈਂ ਫ਼ਿਕਰਮੰਦ ਹਾਂ ਅਤੇ ਡਰ ਨਾਲ ਕੰਬ ਰਿਹਾ ਹਾਂ। ਮੇਰੀ ਪ੍ਰਸੰਨ ਸ਼ਾਮ, ਡਰ ਦੀ ਰਾਤ ਵਿੱਚ ਵਟ ਗਈ ਹੈ।
Nehemiah 2:2
ਤਾਂ ਪਾਤਸ਼ਾਹ ਨੇ ਮੈਨੂੰ ਪੁੱਛਿਆ, “ਕੀ ਤੂੰ ਬੀਮਾਰ ਹੈਂ? ਤੂੰ ਉਦਾਸ ਕਿਉਂ ਦਿਖ ਰਿਹਾ ਹੈਂ? ਮੈਨੂੰ ਲੱਗਦਾ ਤੇਰੇ ਮਨ ਵਿੱਚ ਕੋਈ ਦੁੱਖ ਹੈ।” ਫ਼ੇਰ ਮੈਂ ਬਹੁਤ ਡਰ ਗਿਆ।
1 Kings 20:16
ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ।
2 Samuel 13:28
ਅਮਨੋਨ ਦਾ ਕਤਲ ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
1 Samuel 30:16
ਦਾਊਦ ਦਾ ਅਮਾਲੇਕੀਆਂ ਨੂੰ ਹਰਾਉਣਾ ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ।
John 11:31
ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਦਿਲਾਸਾ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਛੱਡਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸੋਚਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ।