2 Kings 19:7
ਮੈਂ ਉਸ ਵਿੱਚ ਇੱਕ ਅਜਿਹੀ ਰੂਹ ਫ਼ੂਕਾਂਗਾ ਕਿ ਉਹ ਅਫ਼ਵਾਹ ਸੁਣੇਗਾ ਤੇ ਸੁਣਕੇ ਆਪਣੇ ਦੇਸ ਨੂੰ ਭੱਜ ਜਾਵੇਗਾ। ਤੇ ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿੱਚ ਤਲਵਾਰ ਨਾਲ ਵੱਢਣ ਦਾ ਕਾਰਣ ਪੈਦਾ ਕਰ ਦੇਵਾਂਗਾ।’”
2 Kings 19:7 in Other Translations
King James Version (KJV)
Behold, I will send a blast upon him, and he shall hear a rumor, and shall return to his own land; and I will cause him to fall by the sword in his own land.
American Standard Version (ASV)
Behold, I will put a spirit in him, and he shall hear tidings, and shall return to his own land; and I will cause him to fall by the sword in his own land.
Bible in Basic English (BBE)
See, I will put a spirit into him, and bad news will come to his ears, and he will go back to his land; and there I will have him put to death by the sword.
Darby English Bible (DBY)
Behold, I will put a spirit into him, and he shall hear tidings, and shall return to his own land; and I will make him to fall by the sword in his own land.
Webster's Bible (WBT)
Behold, I will send a blast upon him, and he shall hear a rumor, and shall return to his own land; and I will cause him to fall by the sword in his own land.
World English Bible (WEB)
Behold, I will put a spirit in him, and he shall hear news, and shall return to his own land; and I will cause him to fall by the sword in his own land.
Young's Literal Translation (YLT)
Lo, I am giving in him a spirit, and he hath heard a report, and hath turned back to his land, and I have caused him to fall by the sword in his land.'
| Behold, | הִנְנִ֨י | hinnî | heen-NEE |
| I will send | נֹתֵ֥ן | nōtēn | noh-TANE |
| a blast | בּוֹ֙ | bô | boh |
| hear shall he and him, upon | ר֔וּחַ | rûaḥ | ROO-ak |
| a rumour, | וְשָׁמַ֥ע | wĕšāmaʿ | veh-sha-MA |
| return shall and | שְׁמוּעָ֖ה | šĕmûʿâ | sheh-moo-AH |
| land; own his to | וְשָׁ֣ב | wĕšāb | veh-SHAHV |
| fall to him cause will I and | לְאַרְצ֑וֹ | lĕʾarṣô | leh-ar-TSOH |
| sword the by | וְהִפַּלְתִּ֥יו | wĕhippaltîw | veh-hee-pahl-TEEOO |
| in his own land. | בַּחֶ֖רֶב | baḥereb | ba-HEH-rev |
| בְּאַרְצֽוֹ׃ | bĕʾarṣô | beh-ar-TSOH |
Cross Reference
2 Kings 7:6
ਉਹ ਇਸ ਲਈ ਕਿ ਯਹੋਵਾਹ ਨੇ ਅਰਾਮੀਆਂ ਦੀ ਫ਼ੌਜ ਨੂੰ ਰੱਥਾਂ ਦੀ ਅਵਾਜ਼ ਤੇ ਘੋੜਿਆਂ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਆਵਾਜ਼ ਸੁਣਾਈ ਸੀ, ਤਾਂ ਅਰਾਮੀ ਫ਼ੌਜ ਆਪਸ ਵਿੱਚ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜੇ ਤੇ ਮਿਸਰੀਆਂ ਦੇ ਰਾਜਿਆਂ ਨੂੰ ਸਾਡੇ ਵਿਰੁੱਧ ਖਰੀਦਿਆ ਹੈ।”
Obadiah 1:1
ਅਦੋਮ ਦੇ ਵਿਰੁੱਧ ਵਾਕ ਓਬਦਯਾਹ ਦਾ ਦਰਸ਼ਨ। ਯਹੋਵਾਹ ਮੇਰਾ ਪ੍ਰਭੂ ਅਦੋਮ ਬਾਰੇ ਇਉਂ ਆਖਦਾ ਹੈ: ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਸੁਣਿਆ। ਇੱਕ ਹਲਕਾਰਾ ਕੌਮਾਂ ਵਿੱਚ ਭੇਜਿਆ ਗਿਆ ਸੀ। ਉਸ ਨੇ ਕਿਹਾ, “ਆਓ, ਆਪਾਂ ਅਦੋਮ ਦੇ ਵਿਰੁੱਧ ਲੜੀਏ।”
Jeremiah 51:46
“ਮੇਰੇ ਬੰਦਿਓ, ਗ਼ਮਗੀਨ ਨਾ ਹੋਵੋ। ਅਫ਼ਵਾਹਾਂ ਫ਼ੈਲਣਗੀਆਂ, ਪਰ ਭੈਭੀਤ ਨਾ ਹੋਵੋ। ਇਸ ਸਾਲ ਇੱਕ ਅਫ਼ਵਾਹ ਆਵੇਗੀ। ਇੱਕ ਹੋਰ ਅਫ਼ਵਾਹ ਅਗਲੇ ਸਾਲ ਆਵੇਗੀ। ਅਤੇ ਇੱਥੇ ਦੇਸ਼ ਅੰਦਰ ਜੰਗ ਦੀਆਂ ਭਿਆਨਕ ਅਫ਼ਵਾਹਾਂ ਆਉਣਗੀਆਂ। ਇੱਥੇ ਹਾਕਮਾਂ ਦੇ ਇੱਕ ਦੂਜੇ ਨਾਲ ਲੜਨ ਦੀਆਂ ਅਫ਼ਵਾਹਾਂ ਹੋਣਗੀਆਂ।
Jeremiah 51:1
ਯਹੋਵਾਹ ਆਖਦਾ ਹੈ, “ਮੈਂ ਇੱਕ ਤਾਕਤਵਰ ਹਵਾ ਨੂੰ ਵਗਣ ਦਾ ਹੁਕਮ ਦੇਵਾਂਗਾ। ਮੈਂ ਇਸ ਨੂੰ ਬਾਬਲ ਦੇ ਖਿਲਾਫ਼ ਅਤੇ ਲੇਬ ਕਾਮਾਈ ਦੇ ਆਗੂਆਂ ਦੇ ਖਿਲਾਫ਼ ਵਗਾਵਾਂਗਾ।
Jeremiah 49:14
ਮੈਂ ਇਹ ਸੰਦੇਸ਼ ਯਹੋਵਾਹ ਪਾਸੋਂ ਸੁਣਿਆ ਸੀ। ਅਤੇ ਉਸ ਨੇ ਇੱਕ ਸੰਦੇਸ਼ਵਾਹਕ ਨੂੰ ਕੌਮਾਂ ਵੱਲ ਇਹ ਸੰਦੇਸ਼ ਦੇਕੇ ਘਲਿਆ: “ਆੱਪਣੀਆਂ ਫ਼ੋਜਾਂ ਇਕੱਠੀਆਂ ਕਰ ਲਵੋ! ਜੰਗ ਲਈ ਤਿਆਰ ਹੋ ਜਾਵੋ! ਅਦੋਮ ਦੀ ਕੌਮ ਉੱਤੇ ਧਾਵਾ ਬੋਲ ਦਿਓ!
Isaiah 11:4
ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।
Isaiah 10:16
ਪਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਦੇ ਜੋਧਿਆਂ ਦੇ ਵਿਰੁੱਧ ਭਿਆਨਕ ਮਹਾਮਾਰੀ ਭੇਜੇਗਾ। ਅੱਸ਼ੂਰ ਓਸੇ ਤਰ੍ਹਾਂ ਆਪਣੀ ਦੌਲਤ ਅਤੇ ਸ਼ਕਤੀ ਗਵਾ ਲਵੇਗਾ ਜਿਵੇਂ ਕੋਈ ਬੀਮਾਰ ਆਦਮੀ ਆਪਣਾ ਭਾਰ ਘਟਾ ਲੈਂਦਾ ਹੈ। ਫ਼ੇਰ ਅੱਸ਼ੂਰ ਦਾ ਪਰਤਾਪ ਤਬਾਹ ਹੋ ਜਾਵੇਗੀ। ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਅੱਗ ਉਦੋਂ ਤੱਕ ਬਲਦੀ ਹੈ। ਜਦੋਂ ਤੱਕ ਕਿ ਚੀਜ਼ ਸੜ ਨਹੀਂ ਜਾਂਦੀ।
Psalm 50:3
ਸਾਡਾ ਪਰਮੇਸ਼ੁਰ, ਆ ਰਿਹਾ ਹੈ। ਅਤੇ ਉਹ ਚੁੱਪ ਨਹੀਂ ਰਹੇਗਾ। ਅੱਗ ਉਸ ਦੇ ਅੱਗੇ ਬਲਦੀ ਹੈ। ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
Psalm 18:14
ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ। ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।
Psalm 11:6
ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ। ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
Job 15:21
ਹਰ ਸ਼ੋਰ ਉਸ ਨੂੰ ਭੈਭੀਤ ਕਰਦਾ ਹੈ। ਉਸ ਦਾ ਦੁਸ਼ਮਣ ਉਸ ਉੱਤੇ ਵਾਰ ਕਰੇਗਾ ਜਦੋਂ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝੇਗਾ।
Job 4:9
ਪਰਮੇਸ਼ੁਰ ਸਿਰਫ਼ ਸਾਹ ਨਾਲ ਹੀ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਗੁੱਸੇ ਵਿੱਚ, ਤੇ ਉਸ ਦੇ ਨੱਕ ਵਿੱਚਲੀ ਹਵਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।
2 Chronicles 32:21
ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ।
2 Kings 19:35
ਅੱਸ਼ੂਰ ਦੀ ਫ਼ੌਜ ਦਾ ਤਬਾਹ ਹੋਣਾ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ 1,85,000 ਮਨੁੱਖ ਮਾਰ ਦਿੱਤੇ। ਜਦੋਂ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਡੇਰੇ ਨੂੰ ਲੋਥਾਂ ਨਾਲ ਭਰਿਆ ਵੇਖਿਆ।