2 Chronicles 17:5
ਯਹੋਵਾਹ ਨੇ ਉਸ ਨੂੰ ਯਹੂਦਾਹ ਦਾ ਸ਼ਕਤੀਵਾਨ ਪਾਤਸ਼ਾਹ ਬਣਾਇਆ। ਸਾਰੇ ਯਹੂਦਾਹ ਦੇ ਲੋਕ ਉਸ ਲਈ ਤੋਹਫ਼ੇ ਲਿਆਉਂਦੇ ਇਉਂ ਉਸਦੀ ਦੌਲਤ ਤੇ ਇਜ਼ਤ ਦਾ ਬਹੁਤ ਵਾਧਾ ਹੋ ਗਿਆ।
2 Chronicles 17:5 in Other Translations
King James Version (KJV)
Therefore the LORD stablished the kingdom in his hand; and all Judah brought to Jehoshaphat presents; and he had riches and honor in abundance.
American Standard Version (ASV)
Therefore Jehovah established the kingdom in his hand; and all Judah brought to Jehoshaphat tribute; and he had riches and honor in abundance.
Bible in Basic English (BBE)
So the Lord made his kingdom strong; and all Judah gave offerings to Jehoshaphat, and he had great wealth and honour.
Darby English Bible (DBY)
And Jehovah established the kingdom in his hand; and all Judah gave gifts to Jehoshaphat; and he had riches and honour in abundance.
Webster's Bible (WBT)
Therefore the LORD established the kingdom in his hand: and all Judah brought to Jehoshaphat presents; and he had riches and honor in abundance.
World English Bible (WEB)
Therefore Yahweh established the kingdom in his hand; and all Judah brought to Jehoshaphat tribute; and he had riches and honor in abundance.
Young's Literal Translation (YLT)
And Jehovah doth establish the kingdom in his hand, and all Judah give a present to Jehoshaphat, and he hath riches and honour in abundance,
| Therefore the Lord | וַיָּ֨כֶן | wayyāken | va-YA-hen |
| stablished | יְהוָ֤ה | yĕhwâ | yeh-VA |
| אֶת | ʾet | et | |
| kingdom the | הַמַּמְלָכָה֙ | hammamlākāh | ha-mahm-la-HA |
| in his hand; | בְּיָד֔וֹ | bĕyādô | beh-ya-DOH |
| and all | וַיִּתְּנ֧וּ | wayyittĕnû | va-yee-teh-NOO |
| Judah | כָל | kāl | hahl |
| brought | יְהוּדָ֛ה | yĕhûdâ | yeh-hoo-DA |
| to Jehoshaphat | מִנְחָ֖ה | minḥâ | meen-HA |
| presents; | לִיהֽוֹשָׁפָ֑ט | lîhôšāpāṭ | lee-hoh-sha-FAHT |
| had he and | וַיְהִי | wayhî | vai-HEE |
| riches | ל֥וֹ | lô | loh |
| and honour | עֹֽשֶׁר | ʿōšer | OH-sher |
| in abundance. | וְכָב֖וֹד | wĕkābôd | veh-ha-VODE |
| לָרֹֽב׃ | lārōb | la-ROVE |
Cross Reference
2 Chronicles 18:1
ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ ਯਹੋਸ਼ਾਫ਼ਾਟ ਕੋਲ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਇਉਂ ਅਹਾਬ ਨਾਲ ਰਿਸ਼ਤਾ ਗੰਢਿਆ।
1 Samuel 10:27
ਪਰ ਕੁਝ ਫ਼ਸਾਦੀ ਲੋਕਾਂ ਨੇ ਕਿਹਾ, “ਇਹ ਆਦਮੀ ਸਾਨੂੰ ਕਿਵੇਂ ਬਚਾ ਸੱਕਦਾ?” ਉਨ੍ਹਾਂ ਨੇ ਸ਼ਾਊਲ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਾਊਲ ਨੇ ਕੁਝ ਨਾ ਕਿਹਾ। ਨਾਹਾਸ਼, ਅੰਮੋਨੀਆਂ ਦਾ ਰਾਜਾ ਅੰਮੋਨ ਦਾ ਰਾਜਾ ਨਾਹਾਸ਼, ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਸੀ। ਨਾਹਾਸ਼ ਨੇ ਉਨ੍ਹਾਂ ਨੇ ਪਰਿਵਾਰ-ਸਮੂਹ ਦੇ ਹਰ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ ਅਤੇ ਉਸ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿਣ ਵਾਲੇ ਹਰ ਇਸਰਾਏਲੀ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ। ਪਰ ਇਸਰਾਏਲ ਦੇ 7,000 ਆਦਮੀ ਅੰਮੋਨੀਆਂ ਕੋਲੋਂ ਬਚ ਗਏ ਅਤੇ ਯਾਬੇਸ਼ ਗਿਲਆਦ ਨੂੰ ਆ ਗਏ।
2 Chronicles 32:23
ਬਹੁਤ ਸਾਰੇ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਹ ਹਿਜ਼ਕੀਯਾਹ ਲਈ ਮੁੱਲਵਾਨ ਤੋਹਫ਼ੇ ਲਿਆਏ। ਇਉਂ ਉਸ ਸਮੇਂ ਤੋਂ ਹਿਜ਼ਕੀਯਾਹ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
Job 42:12
ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵੱਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ।
Psalm 127:1
ਮੰਦਰ ਜਾਣ ਵੇਲੇ ਸੁਲੇਮਾਨ ਦਾ ਇੱਕ ਗੀਤ। ਜੇ ਘਰ ਉਸਾਰਨ ਵਾਲਾ ਯਹੋਵਾਹ ਨਹੀਂ ਤਾਂ ਉਸਾਰੀਆਂ ਆਪਣਾ ਵਕਤ ਬਰਬਾਦ ਕਰ ਰਿਹਾ ਹੈ। ਜੇਕਰ ਯਹੋਵਾਹ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ, ਤਾਂ ਚੌਕੀਦਾਰ ਆਪਣਾ ਵਕਤ ਜਾਇਆ ਕਰ ਰਹੇ ਸਨ।
Matthew 2:11
ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ।
Matthew 6:33
ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ।
1 Peter 5:10
ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ।
Psalm 132:12
ਯਹੋਵਾਹ ਨੇ ਆਖਿਆ, “ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿੱਖਿਆ ਦਿੰਦਾ ਹਾਂ। ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।”
Psalm 76:11
ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ। ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ। ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ। ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
Psalm 72:10
ਤਾਰਸ਼ਿਸ਼ ਦੇ ਰਾਜੇ ਅਤੇ ਦੂਰ ਦੁਰਾਡੇ ਦੇ ਸਾਰੇ ਦੇਸ਼ ਉਸ ਲਈ ਸੁਗਾਤਾਂ ਲਿਆਉਣ। ਸ਼ੇਬਾ ਅਤੇ ਸ਼ੇਬਾ ਦੇ ਰਾਜੇ ਉਸ ਨੂੰ ਆਪਣੀ ਸ਼ਰਧਾਂਜਲੀ ਲਿਆਉਣ।
Psalm 68:29
ਰਾਜੇ ਯਰੂਸ਼ਲਮ ਵਿੱਚ ਤੁਹਾਡੇ ਮੰਦਰ ਵੱਲ, ਤੁਹਾਡੇ ਕੋਲ ਆਪਣੀ ਦੌਲਤ ਲਿਆਉਣਗੇ।
2 Chronicles 32:27
ਹਿਜ਼ਕੀਯਾਹ ਨੂੰ ਆਪਣੇ ਜਿਉਂਦੇ-ਜੀਅ ਬਹੁਤ ਮਾਨ-ਵਡਿਆਈ ਮਿਲੀ। ਉਸ ਨੇ ਚਾਂਦੀ, ਸੋਨੇ, ਬਹੁਮੁੱਲੇ ਪੱਥਰ ਅਤੇ ਮਸਾਲੇ ਅਤੇ ਢਾਲਾਂ ਅਤੇ ਹਰ ਪ੍ਰਕਾਰ ਦੀਆਂ ਵਸਤਾਂ ਦੀ ਸੰਭਾਲ ਲਈ ਥਾਵਾਂ ਬਣਾਈਆਂ।
Genesis 26:13
ਇਸਹਾਕ ਅਮੀਰ ਹੋ ਗਿਆ। ਉਸ ਨੇ ਹੋਰ ਵੱਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ।
Deuteronomy 8:13
ਤੁਹਾਡੀਆਂ ਗਾਵਾਂ, ਭੇਡਾਂ ਅਤੇ ਬੱਕਰੀਆਂ ਬਹੁਤ ਵੱਧਣ ਫ਼ੁੱਲਣਗੀਆਂ। ਤੁਹਾਨੂੰ ਕਾਫ਼ੀ ਸੋਨਾ ਅਤੇ ਚਾਂਦੀ ਮਿਲੇਗੀ। ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ!
2 Samuel 7:25
“ਹੁਣ, ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਸ ਦੇ ਪਰਿਵਾਰ ਲਈ ਬੋਲਿਆ ਹੈ ਸਦੈਵ ਲਈ ਅਟੱਲ ਕਰ ਅਤੇ ਜਿਵੇਂ ਤੂੰ ਬੋਲਿਆ ਹੈ ਤਿਵੇਂ ਹੀ ਕਰ।
1 Kings 4:21
ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹੱਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘੱਲੇ ਉਸ ਦੇ ਜਿਉਂਦੇ ਜੀਅ ਉਸ ਦੇ ਆਦੇਸ਼ਾਂ ਦਾ ਪਾਲਣ ਕੀਤਾ।
1 Kings 9:4
ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ।
1 Kings 10:25
ਅਤੇ ਉਹ ਉਸ ਲਈ ਤਰ੍ਹਾਂ-ਤਰ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਵਸਤਾਂ, ਕੱਪੜੇ, ਹਥਿਆਰ, ਮਸਾਲੇ ਘੋੜੇ ਅਤੇ ਖੱਚਰਾਂ ਆਦਿ ਲਿਆਉਂਦੇ ਹੁੰਦੇ ਸਨ। ਹਰ ਸਾਲ ਉਹ ਅਜਿਹੀਆਂ ਭੇਟਾਂ ਉਸ ਲਈ ਲੈ ਕੇ ਉਸ ਨੂੰ ਮਿਲਣ-ਵੇਖਣ ਲਈ ਆਉਂਦੇ।
1 Kings 10:27
ਪਾਤਸ਼ਾਹ ਨੇ ਇਸਰਾਏਲ ਨੂੰ ਬੜਾ ਅਮੀਰ ਬਣਾ ਦਿੱਤਾ। ਯਰੂਸ਼ਲਮ ਦੇ ਮੰਦਰ ਵਿੱਚ, ਚਾਂਦੀ ਪੱਥਰਾਂ ਵਾਂਗ ਆਮ ਰੁਲਦੀ, ਅਤੇ ਦਿਆਰ ਦੇ ਬਿਰਛਾਂ ਦੀ ਇੰਨੀ ਭਰਮਾਰ ਸੀ ਜਿਵੇਂ ਪਹਾੜੀ ਇਲਾਕਿਆਂ ਵਿੱਚ ਉੱਗੇ ਅੰਜੀਰ ਦੇ ਬਿਰਛ।
2 Chronicles 1:15
ਯਰੂਸ਼ਲਮ ਵਿੱਚ, ਸੁਲੇਮਾਨ ਨੇ ਇੰਨਾ ਸੋਨਾ ਅਤੇ ਚਾਂਦੀ ਇੱਕਤ੍ਰ ਕੀਤਾ ਕਿ ਇਹ ਚੱਟਾਨਾਂ ਵਾਂਗ ਆਮ ਸੀ। ਉਸ ਨੇ ਇੰਨਾ ਦਿਆਰ ਇੱਕਤਰ ਕੀਤਾ ਕਿ ਇਹ ਸ਼ੇਫ਼ਲਾਹ ਦੇ ਗੂਲਰ ਦੇ ਰੁੱਖਾਂ ਜਿੰਨਾ ਅਧਿਕ ਸੀ।
2 Chronicles 9:27
ਉਸ ਕੋਲ ਇੰਨੀ ਚਾਂਦੀ ਸੀ ਕਿ ਉਹ ਯਰੂਸ਼ਲਮ ਵਿੱਚ ਚੱਟਾਨਾਂ ਜਿੰਨੀ ਹੀ ਆਮ ਸੀ। ਉਸ ਕੋਲ ਇੰਨੀ ਦਿਆਰ ਦੀ ਲੱਕੜ ਸੀ ਕਿ ਇਹ ਪਹਾੜੀ ਦੇਸ਼ ਵਿੱਚਲੇ ਗੁੱਲਰ ਦੇ ਰੁੱਖਾਂ ਜਿੰਨੀ ਵੱਧੇਰੇ ਹੋਵੇ।
Genesis 13:2
ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।