2 Chronicles 15:6
ਹਰ ਕੌਮ ਦੂਸਰੀ ਕੌਮ ਦੇ ਖਿਲਾਫ ਸੀ, ਅਤੇ ਹਰ ਨਗਰ ਦੂਸਰੇ ਨਗਰਾਂ ਦੇ ਖਿਲਾਫ ਯੁੱਧ ਕਰ ਰਿਹਾ ਸੀ। ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਸ਼ਟ ਦੇ ਰਿਹਾ ਸੀ।
2 Chronicles 15:6 in Other Translations
King James Version (KJV)
And nation was destroyed of nation, and city of city: for God did vex them with all adversity.
American Standard Version (ASV)
And they were broken in pieces, nation against nation, and city against city; for God did vex them with all adversity.
Bible in Basic English (BBE)
And they were broken by divisions, nation against nation and town against town, because God sent all sorts of trouble on them.
Darby English Bible (DBY)
And nation was broken against nation, and city against city; for God disturbed them with all manner of distress.
Webster's Bible (WBT)
And nation was destroyed by nation, and city by city: for God troubled them with all adversity.
World English Bible (WEB)
They were broken in pieces, nation against nation, and city against city; for God did vex them with all adversity.
Young's Literal Translation (YLT)
and they have been beaten down, nation by nation, and city by city, for God hath troubled them with every adversity;
| And nation | וְכֻתְּת֥וּ | wĕkuttĕtû | veh-hoo-teh-TOO |
| was destroyed | גוֹי | gôy | ɡoy |
| of nation, | בְּג֖וֹי | bĕgôy | beh-ɡOY |
| and city | וְעִ֣יר | wĕʿîr | veh-EER |
| city: of | בְּעִ֑יר | bĕʿîr | beh-EER |
| for | כִּֽי | kî | kee |
| God | אֱלֹהִ֥ים | ʾĕlōhîm | ay-loh-HEEM |
| did vex | הֲמָמָ֖ם | hămāmām | huh-ma-MAHM |
| them with all | בְּכָל | bĕkāl | beh-HAHL |
| adversity. | צָרָֽה׃ | ṣārâ | tsa-RA |
Cross Reference
Judges 2:14
ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵੱਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸੱਕੇ।
Luke 21:9
ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।”
Mark 13:8
ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰੁੱਧ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੋਵੇਗਾ। ਧਰਤੀ ਦੇ ਵੱਖ-ਵੱਖ ਭਾਗਾਂ ਵਿੱਚ ਭੂਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।
Matthew 24:7
ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ।
Amos 3:6
ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ।
Isaiah 10:6
ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।
Psalm 106:41
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
2 Chronicles 36:17
ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ।
2 Chronicles 33:11
ਇਸ ਲਈ ਯਹੋਵਾਹ ਨੇ ਅੱਸ਼ੂਰ ਦੀ ਸੈਨਾ ਦੇ ਕਮਾਂਡਰਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਭੇਜਿਆ। ਉਹ ਕਮਾਂਡਰ ਮਨੱਸ਼ਹ ਦੇ ਨੱਕ ਵਿੱਚ ਨੱਥ ਪਾ ਕੇ, ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਕੇ ਉਸ ਨੂੰ ਬਾਬਲ ਨੂੰ ਲੈ ਆਏ।
2 Chronicles 13:17
ਇਸ ਹਾਰ ਵਿੱਚ ਇਸਰਾਏਲ ਦੀ ਫੌਜ ਦਾ 5,00,000 ਸੈਨਿਕ ਬੰਦਾ ਮਾਰਿਆ ਗਿਆ।
2 Chronicles 12:15
ਰਹਬੁਆਮ ਦੇ ਸਾਰੇ ਕੰਮ ਜਿਹੜੇ ਉਸ ਨੇ ਆਪਣੇ ਸ਼ਾਸਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਕੀਤੇ ਉਹ ਸ਼ਮਅਯਾਹ ਨਬੀ ਅਤੇ ਇੱਦੋ ਨਬੀ ਦੀਆਂ ਲਿਖਤਾਂ ਵਿੱਚ ਦਰਜ ਹਨ। ਉਨ੍ਹਾਂ ਨੇ ਘਰਾਣਿਆਂ ਦਾ ਇਤਹਾਸ ਲਿਖਿਆ। ਜਿੰਨੀ ਦੇਰ ਰਹਬੁਆਮ ਅਤੇ ਯਾਰਾਬੁਆਮ ਰਾਜ ਕਰਦੇ ਰਹੇ, ਉਹ ਇੱਕ ਦੂਜੇ ਦੇ ਵਿਰੁੱਧ ਲੜਦੇ ਰਹੇ।
Luke 21:22
ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ।