1 Samuel 27:10
ਦਾਊਦ ਨੇ ਇਵੇਂ ਕਈ ਵਾਰ ਕੀਤਾ। ਅਤੇ ਆਕੀਸ਼ ਕੋਲ ਪਰਤ ਗਿਆ। ਆਕੀਸ਼ ਨੇ ਪੁੱਛਿਆ, “ਅੱਜ ਤੂੰ ਛਾਪਾ ਮਾਰਦਿਆਂ ਹੋਇਆ ਕਿੱਥੇ ਗਿਆ ਸੀ?” ਦਾਊਦ ਨੇ ਆਖਿਆ, “ਯਹੂਦਾਹ ਦੇ ਦੱਖਣ ਵੱਲ, ਯਰਾਹ ਮਿਏਲੀਆਂ ਅਤੇ ਕੇਨੀਆਂ ਦੇ ਖਿਲਾਫ਼।”
1 Samuel 27:10 in Other Translations
King James Version (KJV)
And Achish said, Whither have ye made a road to day? And David said, Against the south of Judah, and against the south of the Jerahmeelites, and against the south of the Kenites.
American Standard Version (ASV)
And Achish said, Against whom have ye made a raid to-day? And David said, Against the South of Judah, and against the South of the Jerahmeelites, and against the South of the Kenites.
Bible in Basic English (BBE)
And every time Achish said, Where have you been fighting today? David said, Against the South of Judah and the South of the Jerahmeelites and the South of the Kenites.
Darby English Bible (DBY)
So Achish said, Have ye not made a raid to-day? And David said, Against the south of Judah, and against the south of the Jerahmeelites, and against the south of the Kenites.
Webster's Bible (WBT)
And Achish said, Whither have ye made a road to-day? And David said, Against the south of Judah, and against the south of the Jerahmeelites, and against the south of the Kenites.
World English Bible (WEB)
Achish said, Against whom have you made a raid today? David said, Against the South of Judah, and against the South of the Jerahmeelites, and against the South of the Kenites.
Young's Literal Translation (YLT)
And Achish saith, `Whither have ye pushed to-day?' and David saith, `Against the south of Judah, and against the south of the Jerahmeelite, and unto the south of the Kenite.'
| And Achish | וַיֹּ֣אמֶר | wayyōʾmer | va-YOH-mer |
| said, | אָכִ֔ישׁ | ʾākîš | ah-HEESH |
| Whither | אַל | ʾal | al |
| road a made ye have | פְּשַׁטְתֶּ֖ם | pĕšaṭtem | peh-shaht-TEM |
| to day? | הַיּ֑וֹם | hayyôm | HA-yome |
| And David | וַיֹּ֣אמֶר | wayyōʾmer | va-YOH-mer |
| said, | דָּוִ֗ד | dāwid | da-VEED |
| Against | עַל | ʿal | al |
| south the | נֶ֤גֶב | negeb | NEH-ɡev |
| of Judah, | יְהוּדָה֙ | yĕhûdāh | yeh-hoo-DA |
| and against | וְעַל | wĕʿal | veh-AL |
| the south | נֶ֣גֶב | negeb | NEH-ɡev |
| Jerahmeelites, the of | הַיַּרְחְמְאֵלִ֔י | hayyarḥĕmʾēlî | ha-yahr-hem-ay-LEE |
| and against | וְאֶל | wĕʾel | veh-EL |
| the south | נֶ֖גֶב | negeb | NEH-ɡev |
| of the Kenites. | הַקֵּינִֽי׃ | haqqênî | ha-kay-NEE |
Cross Reference
Judges 1:16
ਕੇਨੀ ਲੋਕਾਂ ਨੇ ਖਜ਼ੂਰਾਂ ਦਾ ਸ਼ਹਿਰ (ਯਰੀਹੋ) ਛੱਡ ਦਿੱਤਾ ਅਤੇ ਯਹੂਦਾਹ ਦੇ ਲੋਕਾਂ ਨਾਲ ਚੱਲੇ ਗਏ। ਉਹ ਲੋਕ ਯਹੂਦਾਹ ਦੇ ਮਾਰੂਥਲ ਅੰਦਰ ਉੱਥੋਂ ਦੇ ਲੋਕਾਂ ਨਾਲ ਰਹਿਣ ਲਈ ਚੱਲੇ ਗਏ। ਇਹ ਨੇਜ਼ੇਵ ਅੰਦਰ ਅਰਾਦ ਸ਼ਹਿਰ ਦੇ ਨੇੜੇ ਸੀ। (ਕੇਨੀ ਲੋਕ ਮੂਸਾ ਦੇ ਸੌਹਰੇ ਪਰਿਵਾਰ ਵਿੱਚੋਂ ਸਨ।)
1 Chronicles 2:25
ਯਰਹਮੇਲ ਦੇ ਉੱਤਰਾਧਿਕਾਰੀ ਹਸ਼ਰੋਨ ਦਾ ਪਹਿਲੋਠਾ ਪੁੱਤਰ ਯਰਹਮੇਲ ਸੀ ਅਤੇ ਯਰਹਮੇਲ ਦੇ ਪੁੱਤਰ ਸਨ: ਰਾਮ, ਬੂਨਾਹ, ਓਰਨ, ਓਸਮ ਅਤੇ ਅਹਿੱਯਾਹ। ਰਾਮ ਉਸਦਾ ਪਹਿਲੋਠਾ ਪੁੱਤਰ ਸੀ।
1 Chronicles 2:9
ਹਸਰੋਨ ਦੇ ਪੁੱਤਰ ਸਨ: ਯਰਹਮੇਲ, ਰਾਮ ਅਤੇ ਕਲੂਬਾਈ।
1 Samuel 30:29
ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਰਾਕਾਲ, ਯਰਹਮਿਏਲੀਆਂ ਅਤੇ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ।
Judges 4:11
ਉੱਥੇ ਕੇਨੀ ਲੋਕਾਂ ਵਿੱਚੋਂ ਹਬਰ ਨਾਮ ਦਾ ਇੱਕ ਬੰਦਾ ਸੀ। ਹਬਰ ਨੇ ਹੋਰਨਾਂ ਲੋਕਾਂ ਨੂੰ ਛੱਡ ਦਿੱਤਾ ਸੀ। ਕੇਨੀ ਲੋਕ ਹੋਬਾਬ ਪਰਿਵਾਰ ਦੇ ਉੱਤਰਾਧਿਕਾਰੀ ਸਨ। ਹੋਬਾਬ ਮੂਸਾ ਦਾ ਸੌਹਰਾ ਸੀ। ਹਬਰ ਨੇ ਸਅਨਈਮ ਵਿਖੇ ਇੱਕ ਬੋਹੜ ਦੇ ਰੁੱਖ ਦੇ ਲਾਗੇ ਆਪਣਾ ਘਰ ਬਣਾਇਆ ਹੋਇਆ ਸੀ, ਕੇਦਸ਼ ਦੇ ਸ਼ਹਿਰ ਦੇ ਨਜ਼ਦੀਕ ਇੱਕ ਸ਼ਹਿਰ।
Ephesians 4:25
ਤੁਹਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। “ਤੁਹਾਨੂੰ ਹਮੇਸ਼ਾ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ” ਕਿਉਂਕਿ ਅਸੀਂ ਇੱਕੋ ਸਰੀਰ ਵਿੱਚ ਇੱਕ ਦੂਸਰੇ ਦੇ ਅੰਗ ਹਾਂ।
Galatians 2:11
ਪੌਲੁਸ ਦਰਸ਼ਾਉਂਦਾ ਹੈ ਕਿ ਪਤਰਸ ਗ਼ਲਤ ਸੀ ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ।
Proverbs 29:25
ਡਰ ਇਨਸਾਨ ਲਈ ਇੱਕ ਫ਼ੰਧੇ ਵਾਂਗ ਬਣ ਸੱਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰੱਖਿਅਤ ਰਹੇਗਾ।
Psalm 119:163
ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ। ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।
Psalm 119:29
ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ। ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।
2 Samuel 17:20
ਅਬਸ਼ਾਲੋਮ ਦੇ ਆਦਮੀ ਨੌਕਰ ਉਸ ਔਰਤ ਦੇ ਘਰ ਆਏ ਅਤੇ ਉਨ੍ਹਾਂ ਪੁੱਛਿਆ, “ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ?” ਉਸ ਔਰਤ ਨੇ ਅਬਸ਼ਾਲੋਮ ਦੇ ਸੇਵਕਾਂ ਨੂੰ ਕਿਹਾ, “ਉਹ ਤਾਂ ਹੁਣ ਤੀਕ ਨਦੀਓ ਵੀ ਪਾਰ ਲੰਘ ਗਏ ਹੋਣਗੇ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਉਨ੍ਹਾਂ ਦੋਨਾਂ ਨੂੰ ਇੱਧਰ ਉੱਧਰ ਲੱਭਿਆ, ਪਰ ਜਦੋਂ ਉਨ੍ਹਾਂ ਨੂੰ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਵਾਪਸ ਮੁੜ ਗਏ।
1 Samuel 23:27
ਤਦ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਕਿਹਾ, “ਜਲਦੀ ਕਰ! ਫ਼ਲਿਸਤੀਆਂ ਨੇ ਪਹਿਲਾਂ ਹੀ ਸਾਡੀ ਧਰਤੀ ਉੱਤੇ ਹਮਲਾ ਕਰ ਦਿੱਤਾ ਹੈ।”
1 Samuel 21:2
ਦਾਊਦ ਨੇ ਅਹੀਮਲਕ ਨੂੰ ਕਿਹਾ, “ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸ ਨੇ ਮੈਨੂੰ ਕਿਹਾ ਹੈ, ‘ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।’ ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿੱਥੇ ਮਿਲਣਾ ਹੈ।
1 Samuel 15:6
ਸ਼ਾਊਲ ਨੇ ਕੇਨੀਆਂ ਦੇ ਲੋਕਾਂ ਨੂੰ ਕਿਹਾ, “ਅਮਾਲੇਕ ਨੂੰ ਛੱਡ ਕੇ ਇੱਥੋਂ ਭੱਜ ਜਾਵੋ। ਤਦ ਮੈਂ ਤੁਹਾਨੂੰ ਅਮਾਲੇਕੀਆਂ ਦੇ ਨਾਲ ਨਸ਼ਟ ਨਹੀਂ ਕਰਾਂਗਾ। ਜਦੋਂ ਇਸਰਾਲੀ ਮਿਸਰ ਵਿੱਚੋਂ ਨਿਕਲਕੇ ਆਏ ਸਨ ਤਾਂ ਤੁਸੀਂ ਉਨ੍ਹਾਂ ਉੱਪਰ ਕਿਰਪਾ ਵਿਖਾਈ ਸੀ।” ਇਸ ਲਈ ਕੇਨੀਆਂ ਦੇ ਲੋਕ ਅਮਾਲੇਕ ਨੂੰ ਛੱਡ ਕੇ ਚੱਲੇ ਗਏ।
Judges 5:24
ਯਾਏਲ ਕੇਨੀ ਹਬਰ ਦੀ ਪਤਨੀ ਸੀ। ਉਹ ਸਾਰੀਆਂ ਔਰਤਾਂ ਨਾਲੋਂ ਵੱਧੇਰੇ ਧੰਨ ਹੋਵੇਗੀ।
Joshua 2:4
ਰਾਹਾਬ ਨੇ ਦੋ ਬੰਦਿਆ ਨੂੰ ਛੁਪਾਇਆ ਹੋਇਆ ਸੀ। ਪਰ ਰਾਹਾਬ ਨੇ ਆਖਿਆ, “ਉਹ ਦੋ ਆਦਮੀ ਇੱਥੇ ਆਏ ਜ਼ਰੂਰ ਸਨ, ਪਰ ਮੈਨੂੰ ਨਹੀਂ ਪਤਾ ਉਹ ਕਿੱਥੋਂ ਆਏ ਸਨ।
Numbers 24:21
ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ: “ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰੱਖਿਅਤ ਹੈ ਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।
Genesis 27:24
ਇਸਹਾਕ ਨੇ ਆਖਿਆ, “ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ?” ਯਾਕੂਬ ਨੇ ਜਵਾਬ ਦਿੱਤਾ, “ਹਾਂ ਜੀ, ਮੈਂ ਹੀ ਹਾਂ।”
Genesis 27:19
ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, “ਮੈਂ ਏਸਾਓ ਹਾਂ ਤੁਹਾਡਾ ਪਹਿਲੋਠਾ ਪੁੱਤਰ ਮੈਂ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤੁਸੀਂ ਆਖਿਆ ਸੀ। ਹੁਣ ਉੱਠ ਕੇ ਬੈਠ ਜਾਓ ਅਤੇ ਉਨ੍ਹਾਂ ਪਸ਼ੂਆਂ ਨੂੰ ਛਕ ਲਵੋ ਜਿਨ੍ਹਾਂ ਦਾ ਮੈਂ ਤੁਹਾਡੇ ਲਈ ਸ਼ਿਕਾਰ ਕੀਤਾ ਹੈ। ਫ਼ੇਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋਂ।”