1 Kings 12:29
ਯਾਰਾਬੁਆਮ ਪਾਤਸ਼ਾਹ ਨੇ ਇੱਕ ਸੋਨੇ ਦਾ ਵੱਛਾ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਸ਼ਹਿਰ ਵਿੱਚ ਟਿਕਾਅ ਦਿੱਤਾ।
1 Kings 12:29 in Other Translations
King James Version (KJV)
And he set the one in Bethel, and the other put he in Dan.
American Standard Version (ASV)
And he set the one in Beth-el, and the other put he in Dan.
Bible in Basic English (BBE)
And he put one in Beth-el and the other in Dan.
Darby English Bible (DBY)
And he set the one in Bethel, and the other he put in Dan.
Webster's Bible (WBT)
And he set the one in Beth-el, and the other he placed in Dan.
World English Bible (WEB)
He set the one in Bethel, and the other put he in Dan.
Young's Literal Translation (YLT)
And he setteth the one in Beth-El, and the other he hath put in Dan,
| And he set | וַיָּ֥שֶׂם | wayyāśem | va-YA-sem |
| אֶת | ʾet | et | |
| the one | הָֽאֶחָ֖ד | hāʾeḥād | ha-eh-HAHD |
| Beth-el, in | בְּבֵֽית | bĕbêt | beh-VATE |
| and the other | אֵ֑ל | ʾēl | ale |
| put | וְאֶת | wĕʾet | veh-ET |
| he in Dan. | הָֽאֶחָ֖ד | hāʾeḥād | ha-eh-HAHD |
| נָתַ֥ן | nātan | na-TAHN | |
| בְּדָֽן׃ | bĕdān | beh-DAHN |
Cross Reference
Genesis 28:19
ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।
Amos 8:14
ਲੋਕ ਸਾਮਰਿਯਾ ਦੇ ਵੱਛੇ ਦੇਵਤੇ ਦੀ ਸੌਂਹ ਖਾਕੇ ਕਹਿੰਦੇ ਹਨ: ‘ਹੇ ਦਾਨ, ਅਸੀਂ ਤੇਰੇ ਪਰਮੇਸ਼ੁਰ ਦੇ ਜੀਵਨ ਦੀ, ਅਤੇ ਬਏਰਸ਼ਬਾ ਦੇ ਪਰਮੇਸ਼ੁਰ ਦੇ ਜੀਵਨ ਦੀ ਸੌਂਹ ਖਾਂਦੇ ਹਾਂ …।’ ਪਰ ਉਹ ਅਜਿਹੇ ਡਿੱਗਣਗੇ ਕਿ ਮੁੜ ਉੱਠਣ ਦੇ ਕਾਬਿ।”
Hosea 4:15
ਇਸਰਾਏਲ ਦੇ ਸ਼ਰਮਨਾਕ ਪਾਪ “ਹੇ ਇਸਰਾਏਲ! ਭਾਵੇਂ ਤੂੰ ਵੇਸਵਾਵਾਂ ਵਰਗਾ ਸਲੂਕ ਕਰ ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਵੇਂ ਅਤੇ ਤੂੰ ਬੇਤ-ਆਵਾਨ ਨੂੰ ਨਾ ਚੜ੍ਹੇਂ। ਸੌਹ ਖਾਣ ਲਈ ਯਹੋਵਾਹ ਦੇ ਨਾਂ ਨੂੰ ਨਾ ਵਰਤੋਂ। ਜਿਉਂਦੇ ਯਹੋਵਾਹ ਦੀ ਸੌਂਹ ਨਾ ਖਾਓ।
Jeremiah 8:16
ਦਾਨ ਦੇ ਪਰਿਵਾਰ-ਸਮੂਹ ਦੇ ਦੇਸ਼ ਵੱਲੋਂ ਅਸੀਂ ਦੁਸ਼ਮਣ ਦੇ ਘੋੜਿਆਂ ਦੇ ਖੁਰ੍ਰਾਟੇ ਸੁਣ ਰਹੇ ਹਾਂ। ਧਰਤੀ ਉਨ੍ਹਾਂ ਦੇ ਸੁਂਮਾਂ ਦੀ ਟਾਪ ਤੋਂ ਕੰਬਦੀ ਹੈ। ਉਹ ਧਰਤੀ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਤਬਾਹ ਕਰਨ ਲਈ ਆਏ ਨੇ। ਉਹ ਸ਼ਹਿਰ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਲਈ ਆਏ ਨੇ, ਜਿਹੜੇ ਓੱਥੇ ਰਹਿੰਦੇ ਨੇ।’”
2 Kings 10:29
ਪਰ ਫ਼ਿਰ ਵੀ ਯੇਹੂ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ, ਜਿਸਨੇ ਇਸਰਾਏਲ ਤੋਂ ਪਾਪ ਕਰਵਾਏ ਸਨ ਪੂਰੀ ਤਰ੍ਹਾਂ ਮੂੰਹ ਨਾ ਮੋੜਿਆ। ਉਹ ਸੁਨਿਹਰੀ ਵੱਛੇ ਜਿਹੜੇ ਬੈਤਏਲ ਅਤੇ ਦਾਨ ਵਿੱਚੋਂ ਸਨ ਉਨ੍ਹਾਂ ਨੂੰ ਯੇਹੂ ਨੇ ਤਬਾਹ ਨਾ ਕੀਤਾ।
Judges 20:1
ਇਸਰਾਏਲ ਅਤੇ ਬਿਨਯਾਮੀਨ ਵਿੱਚਕਾਰ ਲੜਾਈ ਇਸ ਲਈ ਇਸਰਾਏਲ ਦੇ ਸਾਰੇ ਲੋਕ ਇਕੱਠੇ ਹੋ ਗਏ। ਉਹ ਮਸਫ਼ਾਹ ਸ਼ਹਿਰ ਵਿਖੇ ਆਕੇ ਯਹੋਵਾਹ ਦੇ ਸਨਮੁੱਖ ਖਲੋ ਗਏ। ਲੋਕ ਦਾਨ ਤੋਂ ਲੈ ਕੇ ਬਏਰਸ਼ਬਾ (ਇਸਰਾਏਲ ਦੇ ਸਾਰੇ ਭਾਗਾਂ ਤੋਂ) ਆਏ। ਗਿਲਆਦ ਦੇ ਇਸਰਾਏਲੀ ਲੋਕ ਵੀ ਉੱਥੇ ਸਨ।
Judges 18:27
ਇਸ ਤਰ੍ਹਾਂ ਦਾਨ ਦੇ ਲੋਕਾਂ ਨੇ ਉਹ ਬੁੱਤ ਚੁੱਕ ਲਏ ਜਿਹੜੇ ਮੀਕਾਹ ਨੇ ਬਣਾਏ ਸਨ। ਉਨ੍ਹਾਂ ਨੇ ਉਹ ਜਾਜਕ ਵੀ ਫ਼ੜ ਲਿਆ ਜਿਹੜਾ ਮੀਕਾਹ ਦੇ ਨਾਲ ਸੀ। ਫ਼ੇਰ ਉਹ ਲਾਇਸ਼ ਵਿਖੇ ਆ ਗਏ। ਉਨ੍ਹਾਂ ਨੇ ਲਾਇਸ਼ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਸਨ। ਉਨ੍ਹਾਂ ਨੂੰ ਹਮਲੇ ਦੀ ਆਸ ਨਹੀਂ ਸੀ। ਦਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਅੱਗ ਲਾ ਦਿੱਤੀ।
Deuteronomy 34:1
ਮੂਸਾ ਦਾ ਦੇਹਾਂਤ ਮੂਸਾ ਨਬੋ ਪਰਬਤ ਉੱਪਰ ਚੜ੍ਹ ਗਿਆ। ਮੂਸਾ ਮੋਆਬ ਦੀ ਯਰਦਨ ਨਦੀ ਵਿੱਚੋਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਚੱਲਾ ਗਿਆ। ਇਹ ਥਾਂ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। ਯਹੋਵਾਹ ਨੇ ਮੂਸਾ ਨੂੰ ਗਿਲਆਦ ਤੋਂ ਦਾਨ ਤੱਕ ਦੀ ਸਾਰੀ ਧਰਤੀ ਦਿਖਾਈ।
Genesis 35:1
ਯਾਕੂਬ ਬੈਤਏਲ ਵਿੱਚ ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਬੈਤਏਲ ਸ਼ਹਿਰ ਚੱਲਾ ਜਾਹ। ਉੱਥੇ ਰਹਿ ਅਤੇ ਉਪਾਸਨਾ ਲਈ ਇੱਕ ਜਗਵੇਦੀ ਉਸਾਰ। ਏਲ ਨੂੰ ਯਾਦ ਕਰ, ਉਹ ਪਰਮੇਸ਼ੁਰ ਜਿਹੜਾ ਤੈਨੂੰ ਉਦੋਂ ਦਿਖਾਈ ਦਿੱਤਾ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜ ਰਿਹਾ ਸੀ। ਉਸ ਪਰਮੇਸ਼ੁਰ ਦੀ ਉਪਾਸਨਾ ਲਈ ਉੱਥੇ ਜਗਵੇਦੀ ਉਸਾਰ।”
Genesis 14:14
ਅਬਰਾਮ ਦਾ ਲੂਤ ਨੂੰ ਛੁਡਾਉਣਾ ਅਬਰਾਮ ਨੂੰ ਪਤਾ ਚੱਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ।
Genesis 12:8
ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓੱਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ।