1 Chronicles 26:20
ਖਜ਼ਾਨਚੀ ਅਤੇ ਹੋਰ ਕਰਮਚਾਰੀ ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।
1 Chronicles 26:20 in Other Translations
King James Version (KJV)
And of the Levites, Ahijah was over the treasures of the house of God, and over the treasures of the dedicated things.
American Standard Version (ASV)
And of the Levites, Ahijah was over the treasures of the house of God, and over the treasures of the dedicated things.
Bible in Basic English (BBE)
And the Levites their brothers were responsible for the stores of the house of God and the holy things.
Darby English Bible (DBY)
And the Levites: Ahijah was over the treasures of the house of God, and over the treasures of the dedicated things.
Webster's Bible (WBT)
And of the Levites, Ahijah was over the treasures of the house of God, and over the treasures of the dedicated things.
World English Bible (WEB)
Of the Levites, Ahijah was over the treasures of the house of God, and over the treasures of the dedicated things.
Young's Literal Translation (YLT)
And of the Levites, Ahijah `is' over the treasures of the house of God, even for the treasures of the holy things.
| And of the Levites, | וְֽהַלְוִיִּ֑ם | wĕhalwiyyim | veh-hahl-vee-YEEM |
| Ahijah | אֲחִיָּ֗ה | ʾăḥiyyâ | uh-hee-YA |
| over was | עַל | ʿal | al |
| the treasures | אֽוֹצְרוֹת֙ | ʾôṣĕrôt | oh-tseh-ROTE |
| house the of | בֵּ֣ית | bêt | bate |
| of God, | הָֽאֱלֹהִ֔ים | hāʾĕlōhîm | ha-ay-loh-HEEM |
| treasures the over and | וּלְאֹֽצְר֖וֹת | ûlĕʾōṣĕrôt | oo-leh-oh-tseh-ROTE |
| of the dedicated things. | הַקֳּדָשִֽׁים׃ | haqqŏdāšîm | ha-koh-da-SHEEM |
Cross Reference
1 Chronicles 26:22
ਯਹੀਏਲੀ ਦੇ ਪੁੱਤਰ ਜ਼ੇਥਨ ਅਤੇ ਜ਼ੇਥਨ ਦੇ ਭਰਾ ਯੋਏਲ ਸੀ। ਇਹ ਯਹੋਵਾਹ ਦੇ ਮੰਦਰ ਦੀਆਂ ਕੀਮਤੀ ਵਸਤਾਂ ਲਈ ਜਿੰਮੇਵਾਰ ਸਨ।
Malachi 3:10
ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ।
Ezra 2:69
ਉਨ੍ਹਾਂ ਲੋਕਾਂ ਨੇ ਆਪਣੇ ਵਿਤ੍ਤ ਮੁਤਾਬਕ ਭੇਟਾਂ ਦਿੱਤੀਆਂ। ਜੋ ਭੇਟਾ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਲਈ ਕੀਤੀ ਉਸ ਵਿੱਚ ਤਕਰੀਬਨ 500 ਕਿਲ ਸੋਨਾ, 3,000 ਕਿੱਲੋ ਦੇ ਕਰੀਬ ਚਾਂਦੀ ਸੀ ਅਤੇ ਜਾਜਕਾਂ ਦੇ ਪਹਿਨਣ ਲਈ 100 ਚੋਗੇ।
2 Chronicles 31:11
ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ।
1 Chronicles 29:2
ਮੈਂ ਪਰਮੇਸ਼ੁਰ ਦੇ ਮੰਦਰ ਦੀ ਉਸਾਰੀ ਲਈ ਸਾਮਾਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸੋਨੇ ਦੀਆਂ ਵਸਤਾਂ ਲਈ ਸੋਨਾ ਵੀ ਦੇ ਦਿੱਤਾ ਹੈ ਅਤੇ ਚਾਂਦੀ ਦੀਆਂ ਜੋ ਵਸਤਾਂ ਬਨਾਉਣੀਆਂ ਹਨ, ਉਸ ਲਈ ਚਾਂਦੀ ਵੀ ਦੇ ਦਿੱਤੀ ਹੈ। ਤਾਂਬੇ ਦੀਆਂ ਵਸਤਾਂ ਲਈ ਤਾਂਬਾ ਅਤੇ ਲੋਹੇ ਦੀਆਂ ਵਸਤਾਂ ਲਈ ਲੋਹਾ ਵੀ ਦੇ ਦਿੱਤਾ ਹੈ। ਲੱਕੜ ਦੇ ਸਮਾਨ ਲਈ ਲੱਕੜ ਦੇ ਦਿੱਤੀ ਹੈ। ਇਸਦੇ ਇਲਾਵਾ ਬਲੌਰੀ ਪੱਥਰ, ਜੜਤ ਤੇ ਘੜਤ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਸਫ਼ੇਦ ਸੰਗਮਰਮਰੀ ਪੱਥਰ ਵੀ ਦੇ ਦਿੱਤੇ ਹਨ। ਮੈਂ ਅਜਿਹੀ ਬਹੁਤ ਸਾਰੀ ਸਮਗ੍ਰੀ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਹੈ।
1 Chronicles 28:12
ਦਾਊਦ ਨੇ ਮੰਦਰ ਦੇ ਸਾਰੇ ਹਿਸਿਆਂ ਦਾ ਨਕਸ਼ੇ ਤਿਆਰ ਕੀਤੇ। ਉਸ ਨੇ ਉਹ ਨਕਸ਼ੇ ਸੁਲੇਮਾਨ ਨੂੰ ਯਹੋਵਾਹ ਦੇ ਮੰਦਰ ਦੇ ਇਰਦ-ਗਿਰਦ ਦੇ ਦਲਾਨ ਅਤੇ ਉਸ ਦੇ ਆਸ-ਪਾਸ ਦੇ ਕਮਰਿਆਂ, ਮੰਦਰ ਦੇ ਗੋਦਾਮਾਂ ਅਤੇ ਉਨ੍ਹਾਂ ਗੋਦਾਮਾਂ ਦੇ ਨਕਸ਼ੇ ਵੀ ਦਿੱਤੇ ਜਿੱਥੇ ਮੰਦਰ ਦੀਆਂ ਪਵਿੱਤਰ ਵਸਤਾਂ ਰੱਖੀਆਂ ਜਾਣੀਆਂ ਸਨ।
1 Chronicles 26:26
ਸ਼ਲੋਮੋਥ ਅਤੇ ਉਸ ਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ। ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ।
1 Chronicles 26:24
ਸ਼ਬੁਏਲ ਯਹੋਵਾਹ ਦੇ ਮੰਦਰ ਦੇ ਵੱਡਮੁੱਲੀ ਖਜ਼ਾਨੇ ਦੀ ਸੰਭਾਲ ਲਈ ਜਿੰਮੇਵਾਰ ਸੀ ਜੋ ਕਿ ਗੇਰਸ਼ੋਮ ਦਾ ਪੁੱਤਰ ਸੀ ਅਤੇ ਗੇਰਸ਼ੋਮ ਮੂਸਾ ਦਾ ਪੁੱਤਰ।
1 Chronicles 22:14
“ਸੁਲੇਮਾਨ, ਵੇਖ, ਮੈਂ ਯਹੋਵਾਹ ਦੇ ਮੰਦਰ ਲਈ ਯੋਜਨਾ ਬਨਾਉਣ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ। ਇਸ ਦੇ ਲਈ ਮੈਂ 3,750 ਟੱਨ ਸੋਨਾ, 37,500 ਟੱਨ ਚਾਂਦੀ ਅਤੇ ਬਹੁਤ ਹੀ ਕਾਂਸੀ ਅਤੇ ਲੋਹਾ ਦਿੱਤਾ ਹੈ ਜੋ ਤੋਲੇ ਨਹੀਂ ਜਾ ਸੱਕਦੇ। ਇਨ੍ਹਾਂ ਤੋਂ ਇਲਾਵਾ, ਮੈਂ ਇਸ ਦੇ ਨਿਰਮਾਣ ਲਈ ਲੱਕੜ ਅਤੇ ਪੱਥਰ ਵੀ ਦਿੱਤੇ ਹਨ। ਸੁਲੇਮਾਨ, ਤੂੰ ਇਨ੍ਹਾਂ ਵਿੱਚ ਹੋਰ ਵੱਧੇਰੇ ਜੋੜ ਸੱਕਦਾ ਹੈ।
1 Chronicles 22:3
ਦਾਊਦ ਨੇ ਪ੍ਰਵੇਸ਼ ਦੇ ਦਰਵਾਜ਼ਿਆਂ ਲਈ ਮੇਖਾਂ ਅਤੇ ਕਬਜ਼ੇ ਬਨਾਉਣ ਲਈ ਬਹੁਤ ਸਾਰਾ ਲੋਹਾ ਇਕੱਠਾ ਕੀਤਾ ਅਤੇ ਤੋਲੇ ਜਾਣ ਤੋਂ ਵੀ ਵੱਧੇਰੇ ਕਾਂਸੀ ਇਕੱਠੀ ਕੀਤੀ।
1 Chronicles 18:11
ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।
1 Chronicles 9:26
ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰੱਖਵਾਲੀ ਕਰਨਾ ਸੀ।
1 Kings 15:18
ਇਸ ਲਈ ਆਸਾ ਨੇ ਯਹੋਵਾਹ ਦੇ ਮੰਦਰ ਵਿੱਚੋਂ ਸਾਰਾ ਸੋਨਾ-ਚਾਂਦੀ ਅਤੇ ਖਜ਼ਾਨਾ ਕੱਢ ਲਿਆ ਅਤੇ ਇੰਝ ਹੀ ਸਾਰਾ ਖਜ਼ਾਨਾ ਪਾਤਸ਼ਾਹ ਦੇ ਮਹਿਲ ਵਿੱਚੋਂ ਕੱਢ ਲਿਆਂਦਾ। ਉਸ ਨੇ ਇਹ ਸੋਨਾ-ਚਾਂਦੀ ਆਪਣੇ ਸੇਵਕਾਂ ਨੂੰ ਦੇਕੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਅਤੇ ਦੰਮਿਸਕ ਵਿੱਚ ਵੱਸਦਾ ਸੀ, ਉੱਥੇ ਭੇਜ ਦਿੱਤਾ।
1 Kings 14:26
ਉਸ ਨੇ ਯਹੋਵਾਹ ਦੇ ਮੰਦਰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੁੱਟ ਲਿਆ। ਉਸ ਨੇ ਸੁਲੇਮਾਨ ਦੀਆਂ ਬਣਵਾਈਆਂ ਸੋਨੇ ਦੀਆਂ ਢਾਲਾਂ ਵੀ ਲੈ ਲਈਆਂ।
1 Kings 7:51
ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।