1 Chronicles 18:11 in Punjabi

Punjabi Punjabi Bible 1 Chronicles 1 Chronicles 18 1 Chronicles 18:11

1 Chronicles 18:11
ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।

1 Chronicles 18:101 Chronicles 181 Chronicles 18:12

1 Chronicles 18:11 in Other Translations

King James Version (KJV)
Them also king David dedicated unto the LORD, with the silver and the gold that he brought from all these nations; from Edom, and from Moab, and from the children of Ammon, and from the Philistines, and from Amalek.

American Standard Version (ASV)
These also did king David dedicate unto Jehovah, with the silver and the gold that he carried away from all the nations; from Edom, and from Moab, and from the children of Ammon, and from the Philistines, and from Amalek.

Bible in Basic English (BBE)
These King David made holy to the Lord, together with the silver and gold he had taken from all nations; from Edom and Moab and from the children of Ammon and from the Philistines and from Amalek.

Darby English Bible (DBY)
Them also king David dedicated to Jehovah, with the silver and the gold that he had brought from all the nations: from the Edomites, and from the Moabites, and from the children of Ammon, and from the Philistines, and from the Amalekites.

Webster's Bible (WBT)
Them also king David dedicated to the LORD, with the silver and the gold that he brought from all these nations; from Edom, and from Moab, and from the children of Ammon, and from the Philistines, and from Amalek.

World English Bible (WEB)
These also did king David dedicate to Yahweh, with the silver and the gold that he carried away from all the nations; from Edom, and from Moab, and from the children of Ammon, and from the Philistines, and from Amalek.

Young's Literal Translation (YLT)
also them hath king David sanctified to Jehovah with the silver and the gold that he hath taken from all the nations, from Edom, and from Moab, and from the sons of Ammon, and from the Philistines, and from Amalek.

Them
also
גַּםgamɡahm
king
אֹתָ֗םʾōtāmoh-TAHM
David
הִקְדִּ֞ישׁhiqdîšheek-DEESH
dedicated
הַמֶּ֤לֶךְhammelekha-MEH-lek
Lord,
the
unto
דָּוִיד֙dāwîdda-VEED
with
לַֽיהוָ֔הlayhwâlai-VA
silver
the
עִםʿimeem
and
the
gold
הַכֶּ֙סֶף֙hakkesepha-KEH-SEF
that
וְהַזָּהָ֔בwĕhazzāhābveh-ha-za-HAHV
brought
he
אֲשֶׁ֥רʾăšeruh-SHER
from
all
נָשָׂ֖אnāśāʾna-SA
nations;
these
מִכָּלmikkālmee-KAHL
from
Edom,
הַגּוֹיִ֑םhaggôyimha-ɡoh-YEEM
and
from
Moab,
מֵֽאֱד֤וֹםmēʾĕdômmay-ay-DOME
children
the
from
and
וּמִמּוֹאָב֙ûmimmôʾāboo-mee-moh-AV
of
Ammon,
וּמִבְּנֵ֣יûmibbĕnêoo-mee-beh-NAY
Philistines,
the
from
and
עַמּ֔וֹןʿammônAH-mone
and
from
Amalek.
וּמִפְּלִשְׁתִּ֖יםûmippĕlištîmoo-mee-peh-leesh-TEEM
וּמֵֽעֲמָלֵֽק׃ûmēʿămālēqoo-MAY-uh-ma-LAKE

Cross Reference

Exodus 35:5
ਯਹੋਵਾਹ ਲਈ ਖਾਸ ਸੁਗਾਤਾਂ ਇਕੱਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਆਂ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ,

Psalm 83:6
ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ। ਮੋਆਬ ਅਤੇ ਹਗਰੀ ਦੇ ਔਲਾਦ ਗਬਾਲ, ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ। ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।

2 Chronicles 5:1
ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਲਈ ਸ਼ੁਰੂ ਕੀਤਾ ਸੀ ਖਤਮ ਹੋਇਆ ਤਾਂ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤਾਂ ਯਾਨੀ ਕਿ ਸੋਨਾਂ, ਚਾਂਦੀ ਅਤੇ ਸਾਰੇ ਭਾਂਡੇ, ਇਹ ਸਭ ਕੁਝ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜਾਨੇ ਵਿੱਚ ਧਰ ਦਿੱਤਾ।

1 Chronicles 29:14
ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ। ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ।

1 Chronicles 26:26
ਸ਼ਲੋਮੋਥ ਅਤੇ ਉਸ ਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ। ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ।

1 Chronicles 26:20
ਖਜ਼ਾਨਚੀ ਅਤੇ ਹੋਰ ਕਰਮਚਾਰੀ ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।

1 Chronicles 22:14
“ਸੁਲੇਮਾਨ, ਵੇਖ, ਮੈਂ ਯਹੋਵਾਹ ਦੇ ਮੰਦਰ ਲਈ ਯੋਜਨਾ ਬਨਾਉਣ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ। ਇਸ ਦੇ ਲਈ ਮੈਂ 3,750 ਟੱਨ ਸੋਨਾ, 37,500 ਟੱਨ ਚਾਂਦੀ ਅਤੇ ਬਹੁਤ ਹੀ ਕਾਂਸੀ ਅਤੇ ਲੋਹਾ ਦਿੱਤਾ ਹੈ ਜੋ ਤੋਲੇ ਨਹੀਂ ਜਾ ਸੱਕਦੇ। ਇਨ੍ਹਾਂ ਤੋਂ ਇਲਾਵਾ, ਮੈਂ ਇਸ ਦੇ ਨਿਰਮਾਣ ਲਈ ਲੱਕੜ ਅਤੇ ਪੱਥਰ ਵੀ ਦਿੱਤੇ ਹਨ। ਸੁਲੇਮਾਨ, ਤੂੰ ਇਨ੍ਹਾਂ ਵਿੱਚ ਹੋਰ ਵੱਧੇਰੇ ਜੋੜ ਸੱਕਦਾ ਹੈ।

1 Chronicles 20:1
ਯੋਆਬ ਦਾ ਅੰਮੋਨੀਆਂ ਨੂੰ ਤਬਾਹ ਕਰਨਾ ਬਸੰਤ ਰੁੱਤ ਵਿੱਚ ਯੋਆਬ ਯੁੱਧ ਕਰਨ ਲਈ ਇਸਰਾਏਲੀ ਸੈਨਾ ਨਾਲ ਬਾਹਰ ਨਿਕਲਿਆ। ਇਹ ਸਾਲ ਦਾ ਉਹ ਸਮਾਂ ਸੀ, ਜਦੋਂ ਰਾਜੇ ਯੁੱਧ ਕਰਨ ਲਈ ਬਾਹਰ ਆਉਂਦੇ ਸਨ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਇਸਰਾਏਲ ਦੀ ਸੈਨਾ ਅੰਮੋਨ ਸ਼ਹਿਰ ਨੂੰ ਗਈ ਅਤੇ ਇਸ ਨੂੰ ਨਸ਼ਟ ਕਰ ਦਿੱਤਾ। ਫ਼ੇਰ ਉਹ ਰੱਬਾਹ ਸ਼ਹਿਰ ਨੂੰ ਗਏ ਤੇ ਇਸ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵੀ ਸ਼ਹਿਰ ਵਿੱਚੋਂ ਬਾਹਰ ਨਾ ਆ ਸੱਕੇ। ਯੋਆਬ ਅਤੇ ਇਸਰਾਏਲੀ ਸੈਨਾ ਸ਼ਹਿਰ ਨੂੰ ਤਬਾਹ ਕਰਨ ਤੀਕ ਲੜਦੇ ਰਹੇ।

2 Kings 12:18
ਯਹੂਦਾਹ ਦੇ ਪਾਤਸ਼ਾਹ ਦੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਸਨ। ਉਹ ਯੋਆਸ਼ ਦੇ ਪੁਰਖੇ ਸਨ। ਉਨ੍ਹਾਂ ਨੇ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ ਜਿਹੜੀਆਂ ਕਿ ਪਵਿੱਤਰ ਕਰਕੇ ਮੰਦਰ ਵਿੱਚ ਰੱਖੀਆਂ ਗਈਆਂ ਸਨ। ਯਹੋਆਸ਼ ਨੇ ਵੀ ਕਾਫ਼ੀ ਵਸਤਾਂ ਯਹੋਵਾਹ ਨੂੰ ਭੇਟ ਕੀਤੀਆਂ ਸਨ। ਜਿੰਨਾ ਸੋਨਾ ਅਤੇ ਚੀਜ਼ਾਂ ਯਹੋਵਾਹ ਦੇ ਮੰਦਰ ਵਿੱਚ ਅਤੇ ਆਪਣੇ ਮਹਿਲ ਵਿੱਚ ਮਿਲਿਆਂ, ਉਸ ਨੇ ਉਹ ਸਭ ਇੱਕਤ੍ਰ ਕੀਤਾ ਅਤੇ ਅਰਾਮ ਦੇ ਰਾਜੇ ਹਜ਼ਾਏਲ ਨੂੰ ਭੇਜ ਦਿੱਤਾ। ਤਾਂ ਇੰਝ ਹਜ਼ਾਏਲ ਨੇ ਯਰੂਸ਼ਲਮ ਤੇ ਹਮਲਾ ਨਾ ਕੀਤਾ।

1 Kings 7:51
ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।

2 Samuel 8:11
ਦਾਊਦ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਅਤੇ ਦਾਊਦ ਨੇ ਹੋਰ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਵਸਤਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਅਤੇ ਅਰਪਣ ਕੀਤਾ।

1 Samuel 30:20
ਦਾਊਦ ਸਾਰੀਆਂ ਭੇਡਾਂ ਅਤੇ ਪਸ਼ੂ ਵੀ ਵਾਪਸ ਲੈ ਆਇਆ। ਦਾਊਦ ਦੇ ਆਦਮੀਆਂ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਅੱਗੇ-ਅੱਗੇ ਜਾਣ ਦਿੱਤਾ। ਦਾਊਦ ਦੇ ਆਦਮੀਆਂ ਨੇ ਕਿਹਾ, “ਇਹ ਸਭ ਦਾਊਦ ਦਾ ਇਨਾਮ ਹੈ।”

1 Samuel 30:13
ਦਾਊਦ ਨੇ ਉਸ ਮਿਸਰੀ ਨੂੰ ਪੁੱਛਿਆ, “ਤੇਰਾ ਮਾਲਕ ਕੌਣ ਹੈ? ਤੂੰ ਕਿੱਥੋਂ ਆਇਆ ਹੈਂ?” ਉਸ ਮਿਸਰੀ ਨੇ ਜਵਾਬ ਦਿੱਤਾ, “ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ।

1 Samuel 27:8
ਦਾਊਦ ਦਾ ਆਕੀਸ਼ ਪਾਤਸ਼ਾਹ ਨੂੰ ਮੂਰਖ ਬਨਾਉਣਾ ਦਾਊਦ ਅਤੇ ਉਸ ਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈ ਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵੱਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ।

Joshua 6:19
ਸਾਰੀਆਂ ਚਾਂਦੀ ਅਤੇ ਸੋਨੇ ਅਤੇ ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਦੀਆਂ ਹਨ। ਉਨ੍ਹਾਂ ਚੀਜ਼ਾਂ ਨੂੰ ਅਵੱਸ਼ ਯਹੋਵਾਹ ਦੇ ਤੋਸ਼ੇਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”

Exodus 35:21
ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ।

Micah 4:13
ਇਸਰਾਏਲ ਆਪਣੇ ਵੈਰੀਆਂ ਨੂੰ ਹਰਾਵੇਗੀ “ਹੇ ਸੀਯੋਨ ਦੀਏ ਧੀਏ, ਉੱਠ, ਜਾਕੇ ਉਨ੍ਹਾਂ ਲੋਕਾਂ ਨੂੰ ਪੀਹ ਦੇ। ਮੈਂ ਤੈਨੂੰ ਤਾਕਤਵਰ ਬਣਾਵਾਂਗਾ। ਤੂੰ ਇੰਨੀ ਸ਼ਕਤੀਸ਼ਾਲੀ ਹੋਵੇਂਗੀ ਜਿਵੇਂ ਤੇਰੇ ਸਿੰਗ ਲੋਹੇ ਦੇ ਅਤੇ ਪੈਰ ਪਿੱਤਲ ਦੇ ਹੋਣ ਤੂੰ ਬਹੁਤ ਸਾਰੇ ਲੋਕਾਂ ਨੂੰ ਕੁਚਲ ਦੇਵੇਂਗੀ ਅਤੇ ਉਨ੍ਹਾਂ ਦੀ ਦੌਲਤ ਯੋਹਵਾਹ ਨੂੰ ਸੌਂਪ ਦੇਵੇਂਗੀ। ਤੂੰ ਉਨ੍ਹਾਂ ਦਾ ਖਜ਼ਾਨਾ ਸਾਰੀ ਧਰਤੀ ਦੇ ਯਹੋਵਾਹ ਨੂੰ ਦੇ ਦੇਵੇਂਗੀ।”