1 Samuel 22:16
ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।”
1 Samuel 22:16 in Other Translations
King James Version (KJV)
And the king said, Thou shalt surely die, Ahimelech, thou, and all thy father's house.
American Standard Version (ASV)
And the king said, Thou shalt surely die, Ahimelech, thou, and all thy father's house.
Bible in Basic English (BBE)
And the king said, You will certainly be put to death, Ahimelech, you and all your father's family.
Darby English Bible (DBY)
And the king said, Thou shalt certainly die, Ahimelech, thou, and all thy father's house.
Webster's Bible (WBT)
And the king said, Thou shalt surely die, Ahimelech, thou, and all thy father's house.
World English Bible (WEB)
The king said, You shall surely die, Ahimelech, you, and all your father's house.
Young's Literal Translation (YLT)
And the king saith, `Thou dost surely die, Ahimelech, thou, and all the house of thy father.'
| And the king | וַיֹּ֣אמֶר | wayyōʾmer | va-YOH-mer |
| said, | הַמֶּ֔לֶךְ | hammelek | ha-MEH-lek |
| Thou shalt surely | מ֥וֹת | môt | mote |
| die, | תָּמ֖וּת | tāmût | ta-MOOT |
| Ahimelech, | אֲחִימֶ֑לֶךְ | ʾăḥîmelek | uh-hee-MEH-lek |
| thou, | אַתָּ֖ה | ʾattâ | ah-TA |
| and all | וְכָל | wĕkāl | veh-HAHL |
| thy father's | בֵּ֥ית | bêt | bate |
| house. | אָבִֽיךָ׃ | ʾābîkā | ah-VEE-ha |
Cross Reference
Deuteronomy 24:16
“ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦ੍ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਬੰਦੇ ਨੂੰ ਸਿਰਫ਼ ਉਸਦੀ ਮੰਦੀ ਕਰਨੀ ਕਾਰਣ ਹੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
Matthew 2:16
ਹੇਰੋਦੇਸ ਨੇ ਬੈਤਲਹਮ ਦੇ ਸਭ ਬਾਲ ਮੁੰਡਿਆਂ ਨੂੰ ਮਾਰ ਸੁੱਟਿਆ ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ।
Daniel 3:19
ਤਾਂ ਨਬੂਕਦਨੱਸਰ ਬਹੁਤ ਕਰੋਧਵਾਨ ਹੋ ਗਿਆ! ਉਸ ਨੇ ਹਕਾਰਤ ਨਾਲ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਵੱਲ ਤੱਕਿਆ। ਉਸ ਨੇ ਹੁਕਮ ਦਿੱਤਾ ਕਿ ਭਠ੍ਠੀ ਨੂੰ ਸਾਧਾਰਣ ਨਾਲੋਂ ਸੱਤ ਗੁਣਾ ਵੱਧੇਰੇ ਗਰਮ ਕੀਤਾ ਜਾਵੇ।
Daniel 2:12
ਜਦੋਂ ਰਾਜੇ ਨੇ ਇਹ ਸੁਣਿਆ ਤਾਂ ਉਹ ਬਹੁਤ ਕਰੋਧਵਾਨ ਹੋ ਗਿਆ। ਇਸ ਲਈ ਉਸ ਨੇ ਬਾਬਲ ਦੇ ਸਾਰੇ ਸਿਆਣੇ ਆਦਮੀਆਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ।
Daniel 2:5
ਤਾਂ ਰਾਜੇ ਨਬੂਕਦਨੱਸਰ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਨਹੀਂ, ਤੁਹਾਨੂੰ ਚਾਹੀਦਾ ਹੈ ਕਿ ਮੇਰੇ ਸੁਪਨੇ ਬਾਰੇ ਦੱਸੋਁ। ਅਤੇ ਫ਼ੇਰ ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸਦਾ ਕੀ ਅਰਬ ਹੈ। ਜੇ ਤੁਸੀਂ ਇਹ ਗੱਲਾਂ ਨਹੀਂ ਦੱਸੋਁਗੇ ਤਾਂ ਮੈਂ ਹੁਕਮ ਦੇ ਦਿਆਂਗਾ ਕਿ ਤੁਹਾਡੇ ਟੁਕੜੇ-ਟੁਕੜੇ ਕਰ ਦਿੱਤੇ ਜਾਣ। ਅਤੇ ਮੈਂ ਹੁਕਮ ਦਿਆਂਗਾ ਕਿ ਤੁਹਾਡੇ ਘਰ ਉਦੋਂ ਤੀਕ ਤਬਾਹ ਕੀਤੇ ਜਾਣ ਜਦੋਂ ਤੀਕ ਕਿ ਉਹ ਮਲਬੇ ਦੇ ਢੇਰ ਬਣਕੇ ਨਾ ਰਹਿ ਜਾਣ।
Proverbs 28:15
ਇੱਕ ਦੁਸ਼ਟ ਵਿਅਕਤੀ ਦਾ ਗਰੀਬ ਕੌਮ ਤੇ ਰਾਜ ਕਰਨਾ, ਗਰਜਦੇ ਸ਼ੇਰ ਜਾਂ ਹਮਲਾ ਕਰਨ ਵਾਲੇ ਰਿੱਛ ਵਾਂਗ ਹੁੰਦਾ ਹੈ।
Esther 3:6
ਹਾਮਾਨ ਨੂੰ ਪਤਾ ਲੱਗ ਚੁੱਕਾ ਸੀ ਕਿ ਉਹ ਯਹੂਦੀ ਹੈ। ਉਹ ਕੇਵਲ ਮਾਰਦਕਈ ਨੂੰ ਹੀ ਮਾਰਕੇ ਖਤਮ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਮਾਰਦਕਈ ਦੇ ਸਾਰੇ ਲੋਕਾਂ, ਯਹੂਦੀਆਂ ਨੂੰ ਅਹਸ਼ਵੇਰੋਸ਼ ਦੇ ਸਾਰੇ ਰਾਜ ਵਿੱਚੋਂ ਤਬਾਹ ਕਰਨਾ ਚਾਹੁੰਦਾ ਸੀ।
1 Kings 19:2
ਤਾਂ ਈਜ਼ਬਲ ਨੇ ਸ਼ੰਦੇਸ਼ਵਾਹਕ ਦੇ ਰਾਹੀਂ ਏਲੀਯਾਹ ਨੂੰ ਇਹ ਆਖਦਿਆਂ ਸੁਨੇਹਾ ਭੇਜਿਆ, “ਜੇਕਰ ਕੱਲ ਤਾਈਂ ਮੈਂ ਤੈਨੂੰ ਨਹੀਂ ਮਾਰਿਆ, ਜਿਵੇਂ ਤੂੰ ਨਬੀਆਂ ਨੂੰ ਮਾਰਿਆ,ਤਾਂ ਦੇਵਤੇ ਮੈਨੂੰ ਵੀ ਮਾਰ ਦੇਣ।”
1 Kings 18:4
ਇੱਕ ਵਾਰ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ 100 ਨਬੀਆਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਵਾਂ ਵਿੱਚ ਲੁਕਾਅ ਦਿੱਤਾ। ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ।
1 Samuel 20:31
ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”
1 Samuel 14:44
ਸ਼ਾਊਲ ਨੇ ਆਖਿਆ, “ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।”
Acts 12:19
ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ। ਹੇਰੋਦੇਸ ਅਗਰਿੱਪਾ ਦੀ ਮੌਤ ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ।